ਜੰਮੂ ਕਸ਼ਮੀਰ ਪੁਨਰਗਠਨ ਬਿੱਲ ਲੋਕ ਸਭਾ ‘ਚ ਪਾਸ

1127

ਜੰਮੂ ਕਸ਼ਮੀਰ ਪੁਨਰ ਗਠਨ ਬਿੱਲ ਲੋਕ ਸਭਾ ‘ਚ ਪਾਸ ਕਰ ਦਿੱਤਾ ਗਿਆ ਹੈ। ਬਿੱਲ ਦੇ ਹੱਕ ਵਿਚ 370 ਅਤੇ ਵਿਰੋਧ ਵਿਚ 70 ਵੋਟਾਂ ਪਈਆਂ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਧਾਰਾ 370 ਰੱਦ ਕਰਨ ਵਾਲੇ ਬਿਲ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਦਾ ਜੰਮੂ–ਕਸ਼ਮੀਰ ਦਾ ਗੁਆਂਢੀ ਹੀ ਰਿਹਾ ਹੈ ਤੇ ਰਹੇਗਾ। ਪੰਜਾਬ ਵਿੱਚ ਵੀ ਕਿਸੇ ਵੇਲੇ ਦਹਿਸ਼ਤਗਰਦੀ ਸੀ। ਅਸੀਂ ਇੱਕ ਮਜ਼ਬੂਤ ਤੇ ਇੱਕਜੁਟ ਭਾਰਤ ਵਿੱਚ ਵਿਸ਼ਵਾਸ ਰੱਖਦੇ ਹਾਂ। ਬਾਦਲ ਨੇ ਕਿਹਾ ਕਿ ਅਸੀਂ ਘੱਟ–ਗਿਣਤੀਆਂ ਲਈ ਸੁਰੱਖਿਆ ਚਾਹੁੰਦੇ ਹਾਂ ਅਤੇ ਘੱਟ–ਗਿਣਤੀਆਂ ਨੂੰ ਬਹੁਤ ਸੁਰੱਖਿਆ ਮੁਹੱਈਆ ਵੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ਦੀਆਂ ਘੱਟ–ਗਿਣਤੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਰਿਹਾ ਹੈ। ਸੂਬੇ ਵਿੱਚ ਕੋਈ ਘੱਟ–ਗਿਣਤੀ ਕਮਿਸ਼ਨ ਕਦੇ ਵੀ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਜੰਮੂ–ਕਸ਼ਮੀਰ ਵਿੱਚ ਜਾਇਦਾਦ ਖ਼ਰੀਦਣ ਦਾ ਹੱਕ ਮਿਲਣਾ ਚਾਹੀਦਾ ਹੈ।

Real Estate