ਕਿਹੋ ਜਿਹੇ ਹਨ ਜੰਮੂ–ਕਸ਼ਮੀਰ ਅੱਜ ਦੇ ਹਾਲਾਤ ? -(ਤਸਵੀਰਾਂ)

1332

ਜੰਮੂ–ਕਸ਼ਮੀਰ ’ਚੋਂ ਧਾਰਾ 370 ਦੇ ਕੁਝ ਹਿੱਸੇ ਅਤੇ ਧਾਰਾ 35–ਏ ਖ਼ਤਮ ਕਰਨ ਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਦੇ ਐਲਾਨ ਤੋਂ ਬਾਅਦ ਇਸ ਵੇਲੇ ਹਾਲਾਤ ਕੁਝ ਤਣਾਅਪੂਰਨ ਤਾਂ ਹਨ ਪਰ ਧਰਾ 144 ਲੱਗੀ ਕਾਰਨ ਹਾਲਾਤ ਇੱਕ ਤਰ੍ਹਾਂ ਨਾਲ ਕਾਬੂ ਹੇਠ ਹਨ। ਸੂਬੇ ਵਿੱਚ ਕਿਤੇ ਵੀ ਕਰਫ਼ਿਊ ਨਹੀਂ ਲਾਇਆ ਗਿਆ।ਵਾਦੀ ਵਿੱਚ ਇੰਨੀ ਜ਼ਿਆਦਾ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਕਿ ਉੱਥੇ ਆਮ ਵਿਅਕਤੀ ਕੋਈ ਬਾਹਰ ਹੀ ਨਹੀਂ ਨਿੱਕਲ ਰਿਹਾ। ਜੰਮੂ–ਕਸ਼ਮੀਰ ਤੇ ਲੱਦਾਖ ਨੂੰ ਦੋ ਵੱਖੋ–ਵੱਖਰੇ ਕੇਂਦਰ ਸ਼ਾਸਤ ਪ੍ਰਦੇਸ ਐਲਾਨਣ ਤੋਂ ਬਾਅਦ ਅੱਜ ਸਵੇਰੇ ਖ਼ਬਰ ਏਜੰਸੀ ਏਐੱਨਆਈ ਨੇ ਜੰਮੂ ਤੋਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ਵਿੱਚ ਵਾਹਨਾਂ ਦੀ ਆਵਾਜਾਈ ਆਮ ਵਾਂਗ ਚੱਲ ਰਹੀ ਹੈ। ਥਾਂ–ਥਾਂ ਉੱਤੇ ਸੁਰੱਖਿਆ ਬਲਾਂ ਦੇ ਨਾਕੇ ਜ਼ਰੂਰ ਲੱਗੇ ਹੋਏ ਹਨ। ਏਜੰਸੀ ਵੱਲੋਂ ਜਾਰੀ ਇੱਕ ਵਿਡੀਓ ਵਿੱਚ ਇੱਕਾ–ਦੁੱਕਾ ਲੋਕ ਵੀ ਸੜਕਾਂ ਉੱਤੇ ਵਿਖਾਈ ਦਿੱਤੇ ਪਰ ਸੜਕਾਂ ਉੱਤੇ ਇਸ ਵੇਲੇ ਜ਼ਿਆਦਾ ਗਿਣਤੀ ਸੁਰੱਖਿਆ ਬਲਾਂ ਦੀ ਹੀ ਵਿਖਾਈ ਦੇ ਰਹੀ ਹੈ। ਐਤਵਾਰ ਦੇਰ ਸ਼ਾਮ ਤੋਂ ਹੀ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਸਮੁੱਚੇ ਜੰਮੂ–ਕਸ਼ਮੀਰ ਖੇਤਰ ਵਿੱਚ ਪੂਰੀ ਤਰ੍ਹਾਂ ਬੰਦ ਹਨ। ਇਸੇ ਕਾਰਨ ਸ੍ਰੀਨਗਰ ਤੋਂ ਛਪਦੇ ਕਈ ਰੋਜ਼ਾਨਾ ਅਖ਼ਬਾਰਾਂ ਦੀਆਂ ਵੈੱਬਸਾਈਟਸ ਅਪਡੇਟ ਨਹੀਂ ਹੋਈਆਂ। ਉਨ੍ਹਾਂ ਉੱਤੇ ਐਤਵਾਰ ਤੇ ਸੋਮਵਾਰ ਦੇਰ ਰਾਤ ਤੱਕ ਦੀਆਂ ਖ਼ਬਰਾਂ ਹੀ ਹਨ।

Real Estate