ਅਯੁੱਧਿਆ ਕੇਸ ਤੇ ਅੱਜ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ

854

ਅੱਜ ਮੰਗਲਵਾਰ ਤੋਂ ਅਯੁੱਧਿਆ ਸਥਿਤ ਰਾਮ ਜਨਮ–ਭੂਮੀ–ਬਾਬਰੀ ਮਸਜਿਦ ਜ਼ਮੀਨ ਵਿਵਾਦ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਰੋਜ਼ਾਨਾ ਹੋਵੇਗੀ। ਵਿਚੋਲਗੀ ਨਾਕਾਮ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ–ਮੈਂਬਰੀ ਸੰਵਿਧਾਨਕ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ।ਇਸ ਬੈਂਚ ਵਿੱਚ ਜਸਟਿਸ ਐੱਸਏ ਬੋਬਡੇ, ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐੱਸਏ ਨਜ਼ੀਰ ਵੀ ਸ਼ਾਮਲ ਹਨ। ਇਸ ਬੈਂਚ ਨੇ ਬੀਤੀ ਦੋ ਅਗਸਤ ਨੂੰ ਤਿੰਨ ਮੈਂਬਰੀ ਸਾਲਸੀ ਕਮੇਟੀ ਦੀ ਰਿਪੋਰਟ ਉੱਤੇ ਗ਼ੌਰ ਕਰਦਿਆਂ ਰੋਜ਼ਾਨਾ ਸੁਣਵਾਈ ਦਾ ਫ਼ੈਸਲਾ ਲਿਆ ਸੀ।ਸਾਲਸੀ ਕਮੇਟੀ ਦੇ ਮੁਖੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐੱਫ਼ਐੱਮਆਈ ਕਲੀਫ਼ੁੱਲ੍ਹਾ ਸਨ। ਤਦ ਬੈਂਚ ਨੇ ਕਿਹਾ ਸੀ ਕਿ ਲਗਭਗ ਚਾਰ ਮਹੀਨੇ ਚੱਲੀ ਸਾਲਸੀ ਪ੍ਰਕਿਰਿਆ ਦਾ ਕੋਈ ਨਤੀਜਾ ਨਹੀਂ ਨਿੱਕਲਿਆ।

Real Estate