ਫੂਲਕਾ ਦੀ ਧਮਕੀ , ਅਸਤੀਫ਼ਾ ਪ੍ਰਵਾਨ ਨਾ ਹੋਇਆ ਤਾਂ ਜਾਵਾਂਗਾ ਸੁਪਰੀਮ ਕੋਰਟ

750

ਆਪ ਦੇ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਫਿਰ ਚਿੱਠੀ ਲਿਖ ਕੇ ਧਮਕੀ ਦਿਤੀ ਹੈ ਕਿ ਜੇ 10 ਮਹੀਨੇ ਪਹਿਲਾ ਦਿੱਤਾ ਉਨ੍ਹਾਂ ਦਾ ਅਸਤੀਫ਼ਾ ਅਜੇ ਵੀ ਪ੍ਰਵਾਨ ਨਾ ਕੀਤਾ ਤਾਂ ਹੁਣ ਉਹ ਸੁਪਰੀਮ ਕੋਰਟ ਜਾ ਕੇ ਸੰਵਿਧਾਨ ਰਾਹੀਂ ਸਰਵਉਚ ਅਦਾਲਤ ਤੋਂ ਨਿਰਦੇਸ਼ ਜਾਰੀ ਕਰਵਾਉਣਗੇ। ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ 12 ਅਕਤੂਬਰ 2018 ਨੂੰ ਸਪੀਕਰ ਨੂੰ ਲਿਖਤੀ ਚਿੱਠੀ ਰਾਹੀਂ ਅਸਤੀਫ਼ ਭੇਜਿਆ ਸੀ। ਅਗਲੇ ਮਹੀਨੇ ਨਵੰਬਰ ਵਿਚ ਖ਼ੁਦ ਮਿਲ ਕੇ ਇਸ ਅਸਤੀਫ਼ੇ ਦੀ ਤਾਈਦ ਕੀਤੀ ਸੀ ਅਤੇ 2 ਲਾਈਨ ਦਾ ਫਿਰ ਲਿਖਤੀ ਅਸਤੀਫ਼ਾ ਸਪੀਕਰ ਦੇ ਹੱਥ ਫੜਾਇਆ ਸੀ। ਇਹ ਵੀ ਕਿਹਾ ਸੀ ਕਿ ਉਨ੍ਹਾਂ ਉਤੇ ਕਿਸੇ ਦਾ ਦਬਾਅ ਕੋਈ ਨਹੀਂ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ 1 ਸਫ਼ੇ ਦੀ ਫਿਰ ਚਿੱਠੀ ਲਿਖ ਕੇ ਰਾਣਾ ਕੇ ਪੀ ਸਿੰਘ ਨੂੰ ਕਿਹ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਜਲਦ ਤੋਂ ਜਲਦ ਫ਼ੈਸਲਾ ਕਰ ਕੇ ਵਿਧਾਨ ਸਭਾ ਦੀ ਦਾਖਾ ਸੀਟ ਨੂੰ ਖ਼ਾਲੀ ਹੋਣ ਦਾ ਐਲਾਨ ਕਰਨ ਤਾਕਿ ਇਸ ਹਲਕੇ ‘ਤੇ ਵੀ ਜਲਾਲਾਬਾਦ ਤੇ ਫਗਵਾੜਾ ਸੀਟਾਂ ਦੇ ਨਾਲ ਹੀ ਜ਼ਿਮਨੀ ਚੋਣਾਂ ਕਰਵਾਈਆਂ ਜਾ ਸਕਣ। ਜ਼ਿਕਰਯੋਗ ਹੈ ਕਿ ਸਪੀਕਰ ਰਾਣਾ ਕੇ।ਪੀ। ਸਿੰਘ ਨੇ ਆਪ ਦੇ ਬਾਕੀ 4 ਵਿਧਾਇਕਾਂ ਸੁਖਪਾਲ ਖਹਿਰਾ, ਬਲਦੇਵ ਜੈਤੋ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸੰਦੋਆ ਦੇ ਅਸਤੀਫ਼ੇ ਵੀ ਪਿਛਲੇ 4-5 ਮਹੀਨਿਆਂ ਤੋਂ ਲਟਕਾਏ ਹੋਏ ਹਨ। ਹੋ ਸਕਦਾ ਹੈ ਕਿ ਫੂਲਕਾ ਦਾ ਇਹ ਸਟੈਂਡ ਖਹਿਰਾ ਧੜੇ ਦੇ ਅਸਤੀਫਾ ਦੇ ਚੁੱਕੇ ਵਿਧਾਇਕ ਵੀ ਭਾਰੀ ਪੈ ਜਾਵੇ ।

Real Estate