ਧਾਰਾ 370 ਦੇ ਵੱਡੇ ਹਿੱਸੇ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ : ਟੁਕੜਿਆਂ ‘ਚ ਵੰਡਿਆ ਜਾਵੇਗਾ ਜੰਮੂ-ਕਸ਼ਮੀਰ

1073

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ ’ਚ ਆਖ਼ਰ ਸੰਵਿਧਾਨ ਦੀ ਧਾਰਾ 370 ਦੇ ਇੱਕ ਵੱਡੇ ਹਿੱਸੇ ਖ਼ਤਮ ਕਰਨ ਦਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ’ਚ ਧਾਰਾ 370 ਦੇ ਸਾਰੇ ਭਾਗ ਲਾਗੂ ਨਹੀਂ ਹੋਣਗੇ। ਇੰਝ ਹੁਣ ਇਸ ਵਿਵਾਦਗ੍ਰਸਤ ਧਾਰਾ ਨੂੰ ਖ਼ਤਮ ਕਰਨ ਲਈ ਪ੍ਰਕਿਰਿਆ ਬਾਕਾਇਦਾ ਸ਼ੁਰੂ ਹੋ ਗਈ ਹੈ। ਅੱਜ ਇਹ ਸਪੱਸ਼ਟ ਹੋ ਗਿਆ ਕਿ ਆਖ਼ਰ ਕਸ਼ਮੀਰ ਵਾਦੀ ਵਿੱਚ ਕੇਂਦਰ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ ’ਚ ਨੀਮ ਫ਼ੌਜੀ ਬਲਾਂ ਦੀਆਂ ਵਾਧੂ ਬਟਾਲੀਅਨਾਂ ਭੇਜੀਆਂ ਜਾ ਰਹੀਆਂ ਸਨ।ਲੋਕਾਂ ਨੂੰ ਬਹੁਤ ਖ਼ਦਸ਼ਾ ਸੀ ਕਿ ਸ਼ਾਇਦ ਅੱਤਵਾਦੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ।

Real Estate