ਗ੍ਰਹਿ ਮੰਤਰੀ ਨੇ ਕਸ਼ਮੀਰ ‘ਚ ਅਨੁਛੇਦ 370 ਹਟਾਉਣ ਦਾ ਅਹਿਦ ਲੋਕ ਸਭਾ ‘ਚ ਪੇਸ਼ ਕੀਤਾ

723

ਰਾਜ ਸਭਾ ਵਿੱਚ ਜਦੋਂ ਸੋਮਵਾਰ ਸਵੇਰੇ 11 ਵਜੇ ਕਾਰਵਾਈ ਸੁਰੂ ਹੋਈ ਤਾਂ ਸਭਾਪਤੀ ਨੇ ਐਮ ਵੈਕਿਆ ਨਾਇਡੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੰਮੂ-ਕਸ਼ਮੀਰ ਰਾਖਵਾਕਰਨ ਸੋਧ ਬਿੱਲ ਪੇਸ਼ ਕਰਨ ਲਈ ਕਿਹਾ । ਇਸ ਉਪਰ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਸ਼ਮੀਰ ਵਿੱਚ ਕਰਫਿਊ ਹੈ। ਤਿੰਨ ਸਾਬਕਾ ਮੁੱਖ ਮੰਤਰੀ ਨਜ਼ਰਬੰਦ ਕਰ ਦਿੱਤੇ ਗਏ ਹਨ। ਰਾਜ ਵਿੱਚ ਹਾਲਤ ਉਸ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਜੰਗ ਮੌਕੇ ਹੁੰਦੇ ਹਨ। ਬਿੱਲ ਤਾਂ ਪਾਸ ਹੋ ਹੀ ਜਾਵੇਗਾ । ਅਸੀ ਬਿੱਲ ਦੇ ਖਿਲਾਫ਼ ਨਹੀਂ ਹਾਂ, ਪਰ ਸਾਨੂੰ ਪਹਿਲਾਂ ਕਸ਼ਮੀਰ ਦੇ ਹਾਲਾਤ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਅਸੀਂ ਇਸ ਸਬੰਧੀ ਨੋਟਿਸ ਵੀ ਦਿੱਤਾ ਹੈ। ਇੱਕ ਘੰਟੇ ਤੱਕ ਉਸ ਤੇ ਚਰਚਾ ਹੋਣੀ ਚਾਹੀਦੀ ।
ਆਜ਼ਾਦ ਦੇ ਬਿਆਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਦੇ ‘ਤੇ ਹਰ ਜਵਾਬ ਦੇਣ ਲਈ ਤਿਆਰ ਹਾਂ ਅਤੇ ਇਹ ਬਿੱਲ ਵੀ ਕਸ਼ਮੀਰ ਦੇ ਸਬੰਧ ਵਿੱਚ ਹੈ। ਉਹਨਾ ਕਿਹਾ ਕਿ ਇਸ ਸਦਨ ਵਿੱਚ ਪੇਸ਼ ਸੰਕਲਪ ਦੇ ਪਾਸ ਹੋਣ ਤੋਂ ਬਾਅਦ , ਰਾਸ਼ਟਰਪਤੀ ਦੇ ਦਸਤਾਖਤ ਹੋਣ ਮਗਰੋਂ ਸਰਕਾਰੀ ਗਜਟ ਵਿੱਚ ਪ੍ਰਕਾਸਿ਼ਤ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਬੰਧ ਵਿੱਚ ਅਨੁਛੇਦ 370 ਦੇ ਸਾਰੇ ਹਿੱਸੇ ਲਾਗੂ ਨਹੀਂ ਹੋਣਗੇ।

Real Estate