ਕੇਜਰੀਵਾਲ ਦੀ ਦੋਗਲੀ ਨੀਤੀ – ਦਿੱਲੀ ਪੂਰਨ ਰਾਜ ਬਣੇ, ਕਸ਼ਮੀਰ ਦੇ ਟੁਕੜੇ ਹੋਣ ‘ਤੇ ਖੁਸ਼ !

1244

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ‘ਚੋਂ ਧਾਰਾ 370 ਨੂੰ ਹਟਾਉਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ, ”ਜੰਮੂ-ਕਸ਼ਮੀਰ ‘ਤੇ ਅਸੀਂ ਸਰਕਾਰ ਦੇ ਫ਼ੈਸਲੇ ਦੇ ਨਾਲ ਹਾਂ। ਸਾਨੂੰ ਉਮੀਦ ਹੈ ਕਿ ਇਸ ਨਾਲ ਸੂਬੇ ‘ਚ ਸ਼ਾਂਤੀ ਅਤੇ ਤਰੱਕੀ ਹੋਵੇਗੀ।” ਕੇਜਰੀਵਾਲ ਦੇ ਇਸ ਟਵੀਟ ਮਗਰੋਂ ਉਹ ਆਪਣੇ ਪੁਰਾਣੇ ਸਾਥੀਆਂ ਤੇ ਮੌਜੂਦਾ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ । ਕੇਜਰੀਵਾਲ ਦੇ ਸਾਥੀ ਰਹੇ ਕੁਮਾਰ ਵਿਸ਼ਵਾਸ ਨੇ ਕਿਹਾ ਹੈ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਸਿਆਸਤ ਕਰਨ ਵਾਲੇ ਕੇਜਰੀਵਾਲ ਹੁਣ ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ‘ਤੇ ਖੁਸ਼ ਨੇ ।ਕੇਜਰੀਵਾਲ ਦੇ ਦੂਜੇ ਪੁਰਾਣੇ ਸਾਥੀ ਜੋਗਿੰਦਰ ਜਾਦਵ ਦਾ ਕਹਿਣਾ ਹੈ ਕਿ ਅੱਜ ਦਾ ਫੈਸਲਾ ਵੱਖਵਾਦੀਆਂ ਤੇ ਪਾਕਿ ਸਮਰਪਿਤ ਅੱਤਵਾਦੀਆਂ ਦੇ ਹੱਥ ਮਜਬੂਤ ਕਰੇਗਾ। ਉਨ੍ਹਾ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਗਲੇ ਲਗਾਉਣ ਦੀ ਥਾਂ ਗਲਾ ਦਬਾਉਣਾ ਦੀ ਨੀਤੀ ਦਾ ਖਮਿਆਜਾ ਆਉਣ ਵਾਲੀਆਂ ਪੀੜ੍ਹੀਆਂ ਭੁਗਤਦੀਆਂ ਹਨ ।

Real Estate