ਕਸ਼ਮੀਰ – ਭਾਰਤ ਨੇ ਗਲਤ ਸਮਾਂ ਚੁਣਿਆ -ਪਾਕਿਸਤਾਨ

4668

ਜੰਮੂ-ਕਸ਼ਮੀਰ ਵਿੱਚ ਚੱਲ ਰਹੀ ਹਲਚਲ ਦੇ ਦੌਰਾਨ ਪਾਕਿਸਤਾਨ ਵਿੱਚ ਸਰਕਾਰ ਅਤੇ ਫੌਜ ਨੇ ਐਤਵਾਰ ਨੂੰ ਬੈਠਕ ਕੀਤੀ । ਨੈਸ਼ਨਲ ਸਕਿਊਰਿਟੀ ਕਮੇਟੀ ਦੀ ਮੀਟਿੰਗ ‘ਚ ਪਾਕਿਸਤਾਨ ਨੇ ਕਿਹਾ ਕਿ ਭਾਰਤੀ ਫੌਜ ਦੇ ਕਿਸੇ ਵੀ ਦੁਰ-ਸਾਹਿਸ਼ ਦਾ ਜਵਾਬ ਦੇਣ ਲਈ ਪਾਕਿਸਤਾਨ ਤਿਆਰ ਹੈ। ਇਹ ਗੱਲ ਪਾਕਿਸਤਾਨ ਦੇ ਪ੍ਰਧਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ‘ਚ ਕੀਤੀ ਗਈ ।
ਪਾਕਿਸਤਾਨ ਦਾ ਦੋਸ਼ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਲਸਟਰ ਬੰਬ ਦਾ ਇਸਤੇਮਾਲ ਕੀਤਾ ਹੈ। ਜੋ ਜੇਨੇਵਾ ਸੰਧੀ ਅਤੇ ਅੰਤਰਰਾਸ਼ਟਰੀ ਨਿਯਮਾਂ ਦਾ ਉਲੰਘਣ ਹੈ। ਇਸ ਦੇਖਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੈਠਕ ਸੱਦੀ ਸੀ ।
ਮੀਟਿੰਗ ‘ਚ ਪਾਕਿਸਤਾਨ ਦੇ ਰੱਖਿਆ ਮੰਤਰੀ ਪਰਵੇਜ ਖੱਟਕ , ਵਿਦੇਸ਼ ਮੰਤਰੀ ਸ਼ਾਹ ਮਹੁੰਮਦ ਕੂਰੈਸ਼ੀ , ਫੌਜ ਮੁਖੀ ਕਮਰ ਜਾਵੇਦ ਬਾਜਵਾ ਤੋਂ ਇਲਾਵਾ ਸੈਨਾ ਦੇ ਕਈ ਆਲ੍ਹਾ ਅਧਿਕਾਰੀ ਸ਼ਾਮਿਲ ਹੋਏ।
ਇਸ ਬੈਠਕ ਵਿੱਚ ਕਿਹਾ ਗਿਆ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਭਾਈਚਾਰਾ ਜਦੋਂ ਅਫ਼ਗਾਨਿਸਤਾਨ ਸੰਘਰਸ਼ ਦਾ ਹੱਲ ਭਾਲਣ ‘ਚ ਲੱਗੇ ਹਨ ਉਦੋਂ ਭਾਰਤ ਨੇ ਕਸ਼ਮੀਰ ਦੀ ਸਥਿਰਤਾ ਨੂੰ ਛੇੜਣਾ ਸੁਰੂ ਕਰ ਦਿੱਤਾ ਹੈ। ਪਾਕਿਸਤਾਨ ਨੇ ਦੋਸ਼ ਲਾਇਆ ਕਿ ਭਾਰਤ ਦੇ ਹਮਲਾਵਰ ਰੁਖ ਨਾਲ ਇਲਾਕੇ ‘ਚ ਹਿੰਸਾ ਵਧੇਗੀ ਅਤੇ ਅਸਥਿਰਤਾ ਹੋਰ ਆਵੇਗੀ ।

Real Estate