ਲਾਪਤਾ ਬੱਚਿਆ ਵਿੱਚੋ ਇੱਕ ਦੀ ਮਿਲੀ ਲਾਸ਼, ਮਾਪਿਆਂ ਨੇ ਕੀਤੀ ਪੁਸ਼ਟੀ

1267

ਪਟਿਆਲਾ ਜਿਲ੍ਹੇ ਦੇ ਲਾਪਤਾ ਸਕੇ ਭਰਾਵਾਂ ਵਿੱਚੋਂ 13 ਦਿਨਾਂ ਬਾਅਦ ਵੱਡੇ ਬੱਚੇ ਦੀ ਲਾਸ਼ ਮਿਲ ਗਈ ਹੈ । ਬੀਤੀ 22 ਜੁਲਾਈ ਨੂੰ ਰਾਜਪੁਰਾ ਦੇ ਪਿੰਡ ਖੇੜੀ ਗੰਢਿਆਂ ਤੋਂ ਲਾਪਤਾ ਹੋਏ 2 ਬੱਚੇ ਭੇਦਭਰੀ ਹਾਲਾਤ ਵਿੱਚ ਗੁੰਮ ਹੋ ਗਏ ਸਨ ।ਖ਼ਬਰਾਂ ਅਨੁਸਾਰ ਪਰਿਵਾਰਿਕ ਮੈਬਰਾਂ ਵੱਲੋਂ ਅੱਜ ਕਰੀਬ 2:30 ਵਜੇ ਬੱਚੇ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਪਹਿਚਾਣ ਕਰ ਲਈ ਹੈ ਕਿ ਬੱਚੇ ਦੇ ਗੱਲ ‘ਚ ਕਾਲਾ ਧਾਗਾ ਪਾਇਆ ਹੋਇਆ ਸੀ, ਜਿਸ ਤੋਂ ਉਹਨਾਂ ਨੇ ਪਹਿਚਾਣ ਕਰ ਲਈ ਹੈ ਕਿ ਇਹ ਉਹਨਾਂ ਦਾ ਵੱਡਾ ਬੱਚਾ ਜਸ਼ਨ ਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਮਾਪੇ ਡੀਐੱਨਏ ਟੈਸਟ ਕਰਵਾਉਣ ਲਈ ਵੀ ਰਾਜ਼ੀ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪਟਿਆਲਾ ਪੁਲਿਸ ਨੂੰ ਨਰਵਾਣਾ ਬ੍ਰਾਂਚ ਦੇ ਬਘੌਰਾ ਬ੍ਰਿਜ ਦੇ ਕੋਲੋਂ ਇਕ ਹੋਰ ਬੱਚੇ ਦੀ ਲਾਸ਼ ਮਿਲੀ ਸੀ।ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਫਿਰ ਪਰਿਵਾਰ ਨੂੰ ਬੁਲਾਇਆ ਅਤੇ ਪਰਿਵਾਰ ਨੇ ਕਿਹਾ ਇਹ ਵੀ ਸਾਡੇ ਬੱਚੇ ਦੀ ਲਾਸ਼ ਨਹੀਂ ਹੈ, ਪਰ ਹੁਣ ਪਰਿਵਾਰ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਲਾਸ਼ ਜਸ਼ਨਦੀਪ ਦੀ ਹੀ ਹੈ। ਕੁਝ ਦਿਨ ਪਹਿਲਾਂ ਸਰਾਲਾ ਹੈੱਡ ਤੋਂ ਵੀ ਇਕ ਬੱਚੇ ਦੀ ਇਕ ਲਾਸ਼ ਮਿਲੀ ਸੀ ਅਤੇ ਉਸ ਨੂੰ ਵੀ ਪਰਿਵਾਰ ਨੇ ਆਪਣਾ ਬੱਚਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

Real Estate