ਕਾਗਜ਼ ਪੱਤਰ ਪੂਰੇ ਫਿਰ ਵੀ ਵੀਜੇ ਕਿਉਂ ਅਧੂਰੇ ? ਨਿਊਜ਼ੀਲੈਂਡ ਦੀ ਵੀਜ਼ਾ ਪ੍ਰਣਾਲੀ ਦੀ ਧੀਮੀ ਗਤੀ ਦੇ ਵਿਰੋਧ ‘ਚ ਪ੍ਰਦਰਸ਼ਨ

1219

ਔਕਲੈਂਡ 3 ਅਗਸਤ (ਹਰਜਿੰਦਰ ਸਿੰਘ ਬਸਿਆਲਾ) -ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਦਫਤਰ ਵਿਚ ਵੀਜ਼ਾ ਅਰਜੀਆਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਪਈਆਂ ਹਨ ਪਰ ਫੈਸਲਾ ਐਨੀ ਧੀਮੀ ਗਤੀ ਦੇ ਵਿਚ ਹੋ ਰਹੇ ਹਨ ਕਿ ਹੁਣ ਅਰਜ਼ੀ ਦਾਤਾ ਪ੍ਰਦਰਸ਼ਨ ਕਰਨ ਤੱਕ ਪਹੁੰਚ ਗਏ ਹਨ। ਅੱਜ ਅਜਿਹੇ ਹੀ ਕੇਸਾਂ ਨਾਲ ਸਬੰਧਿਤ ਲੋਕਾਂ ਨੇ ਓਟੀਆ ਸੁਕੇਅਰ ਔਕਲੈਂਡ ਵਿਖੇ ਹੱਥਾਂ ਦੇ ਵਿਚ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ। ਮੰਗ ਕੀਤੀ ਕਿ ਜਦੋਂ ਅਸੀਂ ਸਾਰੇ ਕਾਗਜ਼ ਪੱਤਰ ਪੂਰੇ ਜਮ੍ਹਾ ਕਰਵਾ ਦਿੱਤੇ ਹਨ ਤਾਂ ਵੀਜ਼ਾ ਫੈਸਲਾ ਲੈਣ ਦੇ ਵਿਚ ਐਨੀ ਦੇਰ ਕਿਉਂ ਕੀਤੀ ਜਾ ਰਹੀ ਹੈ। ਬਹੁਤ ਸਾਰੇ ਕੇਸਾਂ ਦੇ ਵਿਚ ਸਮਾਂ ਇਕ ਸਾਲ ਦਾ ਹੋ ਚੱਲਿਆ ਹੈ। ਨਵੇਂ ਵਿਆਹੇ ਜੋੜੇ ਵਿਜ਼ਟਰ ਵੀਜੇ ਦੀ ਉਡੀਕ ਦੇ ਵਿਚ ਲੰਬੇ ਸਮੇਂ ਤੋਂ ਉਡੀਕ ਵਿਚ ਹਨ। ਇਸ ਸਾਰੇ ਰੋਸ ਮੁਜਾਹਰੇ ਨੂੰ ਸਰਕਾਰ ਕਿਸ ਨਜ਼ਰੀਏ ਤੋਂ ਵੇਖਦੀ ਹੈ ਬਾਅਦ ਦੀ ਗੱਲ ਹੈ ਪਰ ਆਪਣੇ ਹੱਕਾਂ ਦੀ ਖਾਤਿਰ ਆਵਾਜ਼ ਉਠਾਉਣੀ ਲੋਕਾਂ ਦਾ ਹੱਕ ਹੈ। ਇਸ ਰੋਸ ਮਜਾਹਰੇ ਦੇ ਵਿਚ ਪੰਜਾਬੀਆਂ ਤੋਂ ਇਲਾਵਾ ਭਾਰਤ ਦੇ ਹੋਰ ਰਾਜਾਂ ਦੇ ਲੋਕ ਵੀ ਸ਼ਾਮਿਲ ਹੋਏ। ਕੁਝ ਹੋਰ ਦੇਸ਼ਾਂ ਦੇ ਲੋਕ ਵੀ ਇਸ ਰੋਸ ਦੇ ਵਿਚ ਸ਼ਾਮਿਲ ਹੋਏ।

Real Estate