ਪਰਿਵਾਰ ਦੇ 5 ਜਣਿਆਂ ਨੂੰ ਮਾਰਨ ਮਗਰੋਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

1989

ਮੋਗਾ ਵਿੱਚ ਇੱਕ ਨੌਜਵਾਨ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਪਰਿਵਾਰ ਦੇ 6 ਮੈਂਬਰਾਂ ਨੂੰ ਗੋਲ਼ੀ ਮਾਰ ਦਿੱਤੀ। ਇਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਨੌਜਵਾਨ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਸ਼ੁੱਕਰਵਾਰ ਦੀ ਰਾਤ ਨੂੰ ਸੰਦੀਪ ਸਿੰਘ ਉਰਫ ਸੰਨੀ ਨੇ ਆਪਣੇ ਮਾਤਾ-ਪਿਤਾ, ਭੈਣ, ਭਾਣਜੀ, ਦਾਦਾ ਤੇ ਦਾਦੀ ‘ਤੇ ਗੋਲ਼ੀਆਂ ਚਲਾ ਦਿੱਤੀਆਂ। 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦਾਦਾ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ, ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ।ਇੱਕ ਬਜ਼ੁਰਗ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਆਪਣੇ ਸੁਸਾਈਡ ਨੋਟ ਵਿੱਚ ਮੁਲਜ਼ਮ ਨੌਜਵਾਨ ਨੇ ਵਿਆਹ ਦੇ ਦਬਾਅ ਨੂੰ ਘਟਨਾ ਦਾ ਕਾਰਨ ਦੱਸਿਆ ਹੈ। ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੀ ਹੈ। ਘਟਨਾ ਦਾ ਕਾਰਨ ਨੌਜਵਾਨ ਵੱਲੋਂ ਵਿਆਹ ਨਾ ਕਰਨ ਦਾ ਇਰਾਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਸੂਤਰਾਂ ਮੁਤਾਬਕ ਸੁਸਾਈਡ ਨੋਟ 19 ਪੰਨਿਆਂ ਦਾ ਹੈ। ਸੁਸਾਈਡ ਨੋਟ ਵਿਚ ਲਿਖਿਆ ਹੈ, “ਮੈਂ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਪਰ ਪਰਿਵਾਰ ਨੇ ਜ਼ਬਰਦਸਤੀ ਰਿਸ਼ਤਾ ਤੈਅ ਕਰ ਦਿੱਤਾ। ਹੁਣ ਵਿਆਹ ਲਈ ਕਰੀਬ ਡੇਢ ਮਹੀਨੇ ਦਾ ਸਮਾਂ ਹੈ, ਪਰ ਮੈਂ ਆਪਣੇ ਆਪ ਨੂੰ ਵਿਆਹ ਦੇ ਯੋਗ ਨਹੀਂ ਸਮਝਦਾ।’

Real Estate