ਅਜਿਹਾ ਕੀ ਵਾਪਰਨ ਵਾਲਾ ਹੈ ਜੰਮੂ-ਕਸ਼ਮੀਰ ‘ਚ ਕਿ ਯਾਤਰੀਆਂ ਨੂੰ ਬੁਲਾਇਆ ਜਾ ਰਿਹਾ ਹੈ ਵਾਪਸ ?

1275

ਏਅਰਲਾਈਨਜ਼ ਤੋਂ ਵੀ ਮੰਗੀ ਗਈ ਮਦਦ

ATM ਤੇ ਪੈਟਰੌਲ ਪੰਪਾਂ ਲੱਗੀ ਹੈ ਭੀੜ !

ਜੰਮੂ-ਕਸ਼ਮੀਰ ’ਚ ਕਿਸੇ ਵੱਡੀ ਕਾਰਵਾਈ ਦੇ ਖ਼ਦਸ਼ੇ ਦੇ ਮੱਦੇਨਜ਼ਰ ਭਾਰਤੀ ਸਰਕਾਰ ਨੇ ਅਮਰਨਾਥ ਯਾਤਰੀਆਂ ਤੇ ਹੋਰ ਸੈਲਾਨੀਆ ਨੂੰ ਛੇਤੀ ਵਾਪਸ ਬੁਲਾਉਣ ਲਈ ਸਾਰੀਆਂ ਏਅਰਲਾਈਨਜ਼ ਨੂੰ ਸ੍ਰੀਨਗਰ ਤੋਂ ਖ਼ਾਸ ਉਡਾਣਾਂ ਦੇ ਇੰਤਜ਼ਾਮ ਕਰਨ ਲਈ ਆਖਿਆ ਹੈ। ਸਰਕਾਰ ਨੇ ਬੀਤੇ ਕੁਝ ਦਿਨਾਂ ਦੌਰਾਨ ਹੀ ਨੀਮ ਫ਼ੌਜੀ ਬਲਾਂ ਦੇ 28,000 ਜਵਾਨ ਕਸ਼ਮੀਰ ਵਾਦੀ ‘ਚ ਭੇਜੇ ਸਨ। ਇਸੇ ਲਈ ਜੰਮੂ–ਕਸ਼ਮੀਰ ਸੂਬੇ ਦੇ ਹੀ ਨਹੀਂ, ਸਗੋਂ ਸਾਰੇ ਦੇਸ਼ ਦੇ ਹੀ ਨਾਗਰਿਕਾਂ ਨੂੰ ਚਿੰਤਾ ਲੱਗ ਗਈ ਹੈ ਕਿ ਵਾਦੀ ’ਚ ਅਜਿਹਾ ਕੀ ਵਾਪਰਨ ਵਾਲਾ ਹੈ ਕਿ ਅਮਰਨਾਥ ਯਾਤਰਾ ’ਤੇ ਗਏ ਸ਼ਰਧਾਲੂਆਂ ਨੂੰ ਵੀ ਇੰਝ ਐਮਰਜੈਂਸੀ ਵਿੱਚ ਵਾਪਸ ਸੱਦਣਾ ਪੈ ਗਿਆ ਹੈ।ਞ
ਦੂਜੇ ਪਾਸੇ ਕੱਲ੍ਹ ਭਾਰਤੀ ਫ਼ੌਜੀ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ’ਚ ਰਹਿ ਰਹੇ ਅੱਤਵਾਦੀ ਹੁਣ ਅਮਰਨਾਥ ਯਾਤਰੀਆਂ ਉੱਤੇ ਕੋਈ ਵੱਡਾ ਹਮਲਾ ਕਰਨ ਦੀ ਯੋਜਨਾ ਉਲੀਕ ਰਹੇ ਹਨ। ਇਸੇ ਲਈ ਅਹਿਤਿਆਤ ਵਜੋਂ ਅਜਿਹੇ ਕਦਮ ਚੁੱਕੇ ਜਾ ਰਹੇ ਹਨ। ਸ਼ਹਿਰੀ ਹਵਾਬਾਜ਼ੀ ਨਾਲ ਸਬੰਧਤ ਮਾਮਲਿਆਂ ਬਾਰੇ ਡਾਇਰੈਕਟੋਰੇਟ ਜਨਰਲ ਨੇ ਸਾਰੀਆਂ ਏਅਰਲਾਈਨਜ਼ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਵਾਧੂ ਉਡਾਣਾਂ ਦੇ ਇੰਤਜ਼ਾਮ ਕਰਨ ਲਈ ਆਖ ਦਿੱਤਾ ਹੈ।
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਸ੍ਰੀਨਗਰ ਦੀਆਂ ਸੜਕਾਂ ਤਟੇ ਭਾਜੜ ਪੈਣ ਵਰਗਾ ਮਾਹੌਲ ਹੈ, ਲੋਕ ਏਟੀਐੱਮ ਤੇ ਪੈਟਰੌਲ ਪੰਪਾਂ ਵੱਲ ਭੱਜ ਰਹੇ ਹਨ ਤੇ ਜਰੂਰੀ ਸਮਾਨ ਇਕੱਠਾ ਕਰ ਰਹੇ ਹਨ , ਉਨ੍ਹਾਂ ਭਾਰਤ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਸਿਰਫ ਯਾਤਰੀਆਂ ਦੀ ਹੀ ਚਿੰਤਾ ਕਰ ਰਹੀ ਹੈ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਹਾਲ ਤੇ ਹੀ ਛੱਡ ਦਿੱਤਾ ਗਿਆ ਹੈ ।

Real Estate