ਰੇਮਨ ਮੈਗਸੇਸੇ ਐਵਾਰਡ : ਕਿਰਨ ਬੇਦੀ , ਕੇਜਰੀਵਾਲ ਮਗਰੋਂ ਹੁਣ ਰਵੀਸ਼ ਕੁਮਾਰ ਨੂੰ ਮਿਲੇਗਾ

Ravish Kumar ਐਨਡੀਟੀਵੀ ਇੰਡੀਆ ਦੇ ਬੇਬਾਕ ਪੱਤਰਕਾਰ ਰਵੀਸ਼ ਕੁਮਾਰ ਨੂੰ ਸਾਲ 2019 ਦਾ ਰੇਮਨ ਮੈਗਸੇਸੇ ਪੁਰਸਕਾਰ ਮਿਲ ਰਿਹਾ ਹੈ। ਬਿਹਾਰੀ ਮੂਲ ਦੇ ਰਵੀਸ਼ ਕੁਮਾਰ ਨੇ ਆਪਣੇ ਸੋ਼ਅ ‘ ਪ੍ਰਾਈਮ ਟਾਈਮ’ ਦੇ ਜ਼ਰੀਏ ਜਿੱਥੇ ਮੋਦੀ ਸਰਕਾਰ ਦੀਆਂ ਆਪ ਹੁਦਰੀਆਂ ਨੀਤੀਆ ਦੇ ਪਾਜ ਪੱਟੇ ਹਨ ਉੱਥੇ ਮਨੁੱਖਤਾ ਨਾਲ ਜੁੜੀਆਂ ਬਹੁਤ ਸਾਰੀਆਂ ਸਪੈਸ਼ਲ ਸਟੋਰੀਜ਼ ਸੋ਼ਅ ਰਾਹੀ ਪੇਸ਼ ਕੀਤੀਆਂ ਹਨ।
ਰੇਮਨ ਮੈਗਸਾਸੇ ਪੁਰਸਕਾਰ ਕਮੇਟੀ ਨੇ ਕਿਹਾ ਕਿ ਰਵੀਸ ਕੁਮਾਰ ਦਾ ਪ੍ਰੋਗਰਾਮ ਆਮ ਲੋਕਾਂ ਦੀ ਅਣਕਹੀ ਅਤੇ ਅਸਲੀ ਸਮੱਸਿਆ ਨੂੰ ਚੁੱਕਦਾ ਹੈ।
ਇਸ ਸਾਲ 31 ਅਗਸਤ ਨੂੰ ਇਹ ਪੁਰਸਕਾਰ ਚਾਰ ਹੋਰ ਏਸ਼ੀਆਈ ਸਖਸ਼ੀਅਤਾਂ ਨੂੰ ਦਿੱਤਾ ਜਾ ਰਿਹਾ ਹੈ ਜਿੰਨ੍ਹਾਂ ਵਿੱਚ ਮਿਆਂਮਾਰ ਦੇ ਕੋ ਸਵੀ ਵਿਨ , ਥਾਈਲੈਂਡ ਦੀ ਅੰਗਖਾਨਾ ਨੀਲਾਪਾਏਜਤ , ਫਿਲੀਪੀਨਜ ਦੇ ਰਾਯੇਮੰਡੋ ਪੁਜਤੇ ਕਾੲਾਬਾਏਐਬ ਅਤੇ ਦੱਖਣੀ ਕੋਰੀਆਂ ਦੇ ਕਿਮ ਜੋਂਗ ਕੀ ਸ਼ਾਮਿਲ ਹੈ ।
ਰੇਮਨ ਮੈਗਸੇਸੇ ਪੁਰਸਕਾਰ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾ ਦਰਜਨ ਤੋਂ ਵੱਧ ਭਾਰਤੀਆਂ ਨੂੰ ਪੁਰਸਕਾਰ ਮਿਲ ਚੁੱਕਾ । ਕਿਰਨਬੇਦੀ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।

Real Estate