ਬੀਬੀਆਂ ਨੂੰ ਉਨ੍ਹਾਂ ਦੇ ਹੱਕ ਦਿੰਦਾ ਸਾਉਦੀ ਅਰਬ

3473

ਅਰਬ ਦੇਸ਼ ਸਾਊਦੀ ਅਰਬ ਨੇ 21 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਪਾਸਪੋਰਟ ਰੱਖਣ ਦੀ ਇਜਾਜ਼ਤ ਦੇ ਨਾਲ ਨਾਲ ਬਿਨਾ ਆਪਣੇ ਲੀਗਲ ਰਖਵਾਲੇ (ਪਤੀ, ਪਿਤਾ ਜਾਂ ਰਿਸ਼ਤੇਦਾਰ) ਦੀ ਪਰਮਿਸ਼ਨ ਦੇ ਵਿਦੇਸ਼ ਘੁੰਮਣ ਦੀ ਇਜਾਜ਼ਤ ਵੀ ਮਿਲ ਗਈ ਹੈ। ਇਸ ਤੋਂ ਪਹਿਲਾਂ “ਗਾਰਡੀਅਨ ਸਿਸਟਮ” ਤਹਿਤ ਔਰਤਾਂ ਨੂੰ ਕਾਨੂੰਨੀ ਰੂਪ ਨਾਲ ਸਥਾਈ ਤੌਰ ‘ਤੇ ਮਾਈਨਰ ਮੰਨਿਆ ਜਾਂਦਾ ਸੀ। ਜਿਸਦੇ ਚਲਦਿਆਂ ਉਸਦੇ ਪਤੀ, ਪਿਤਾ ਜਾਂ ਪੁਰਸ਼ ਰਿਸ਼ਤੇਦਾਰ ਨੂੰ ਔਰਤਾਂ ‘ਤੇ ਮਨਮਾਨੀ ਤਰੀਕੇ ਨਾਲ ਆਪਣੇ ਅਧਿਕਾਰ ਜਮਾਉਣ ਦਾ ਹੱਕ ਮਿਲ ਜਾਂਦੇ ਸਨ।
ਪਿਛਲੇ ਥੋੜੇ ਸਮੇਂ ਦੌਰਾਨ ਹੀ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਸੱਤਾ ‘ਚ ਆਉਣ ਨਾਲ ਇੱਥੋਂ ਦੀਆਂ ਔਰਤਾਂ ਨੂੰ ਕਈ ਹੱਕ ਮਿਲੇ। ਦੋ ਸਾਲ ਪਹਿਲਾਂ ਔਰਤਾਂ ਨੂੰ ਫੁਟਬਾਲ ਸਟੇਡੀਅਮ ‘ਚ ਬੈਠ ਕੇ ਮੈਚ ਦੇਖਣ ਦੀ ਇਜਾਜ਼ਤ,ਪਿਛਲੀ ਜੂਨ ‘ਚ ਔਰਤਾਂ ਨੂੰ ਡਰਾਈਵਿੰਗ ਦੀ ਵੀ ਛੂਟ ਤੇ 2020 ਤੱਕ 30 ਲੱਖ ਔਰਤਾਂ ਨੂੰ ਡ੍ਰਾਇਵਿੰਗ ਲਾਈਸੰਸ ਦੇਣ ਦਾ ਟੀਚਾ ਵੀ ਮਿਥਿਆ ਗਿਆ ਹੈ।

Real Estate