ਤਾਮਿਲਨਾਡੂ : ਸਜ਼ਾ ਤੋਂ ਬਚਦਾ ਭਾਰਤ ‘ਚ ਫਸਿਆ ਮਾਲਦੀਵ ਦਾ ਸਾਬਕਾ ਉਪ ਰਾਸ਼ਟਰਪਤੀ

2773

ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਅਬਦੁਲ ਗਫੂਰ ਨੂੰ ਭਾਰਤੀ ਅਧਿਕਾਰੀਆਂ ਨੇ ਤੂਤਕੇਰਿਨ (ਤਾਮਿਲਨਾਡੂ) ਬੰਦਰਗਾਹ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਉਹ ਵੀਰਵਾਰ ਨੂੰ ਨਜ਼ਾਇਜ਼ ਤਰੀਕੇ ਨਾਲ ਭਾਰਤ ‘ਚ ਦਾਖਿਲ ਹੋਣ ਦੀ ਕੋਸਿ਼ਸ਼ ਕਰ ਰਿਹਾ ਸੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਗਫੂਰ ‘ਵੀਗੋ -9 ਟਗ ਬੋਟ ( ਜਹਾਜਾਂ ਨੂੰ ਖਿੱਚਣ ਵਾਲੇ ਬੋਟ ) ਰਾਹੀਂ ਤਾਮਿਲਨਾਡੂ ਦੇ ਕਿਨਾਰੇ ‘ਤੇ ਪਹੁੰਚੇ ਸਨ।
ਗੁਪਤ ਜਾਣਕਾਰੀ ਦੇ ਆਧਾਰ ‘ਤੇ ਭਾਰਤੀ ਖੂਫੀਆ ਏਜੰਸੀਆਂ ਦੀ ਟੀਮ ਨੇ ਬੋਟ ‘ਤੇ ਛਾਪਾ ਮਾਰਿਆ ਸੀ । ਇਸ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਗਫੂਰ ਨੂੰ ਸਿੰਗਾਪੁਰ ਦੇ ਝੰਡੇ ਵਾਲੀ ਬੋਟ ਵਿੱਚ ਫੜਿਆ ਗਿਆ । ਉਹ ਕਰੂ ਦੇ ਮੈਂਬਰ ਦੇ ਪਿੱਛੇ ਛਿਪੇ ਹੋਏ ਸਨ। ਉਸ ਕੋਲ ਭਾਰਤ ਵਿੱਚ ਦਾਖਲ ਹੋਣ ਲਈ ਜਰੂਰੀ ਦਸਤਾਵੇਜ ਨਹੀਂ ਸਨ ।
ਅਹਿਮਦ ਅਦੀਬ ਮਾਲਦੀਵ ਦੇ ਹਾਈਪ੍ਰੋਫਾਈਲ ਰਾਜਨੇਤਾ ਹਨ । ਉੱਥੋਂ ਦੀ ਅਦਾਲਤ ਨੇ ਉਹਨਾਂ ਨੂੰ ਭ੍ਰਿਸ਼ਟਾਚਾਰ ਅਤੇ ਹੋਰ ਮਾਮਲਿਆ ‘ਚ 33 ਸਾਲ ਦੀ ਸਜ਼ਾ ਸੁਣਾਈ ਹੈ। ਜੁਲਾਈ 2015 ‘ਚ ਉਹ ਮਾਲਦੀਵ ਦੇ 5ਵੇਂ ਉਪ ਰਾਸ਼ਟਰਪਤੀ ਚੁਣੇ ਗਏ ਸਨ। ਇਸ ਦੌਰਾਨ ਤਿੰਨ ਮਹੀਨੇ ਬਾਦ ਸੰਸਦ ਵਿੱਚ ਬਿਲ ਲਿਆ ਕੇ ਉਸਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ । ਇਸ ਤੋਂ ਪਹਿਲਾਂ ਉਹ ਸੈਰ ਸਪਾਟਾ , ਕਲਾ ਅਤੇ ਸਭਿਆਚਾਰ ਮੰਤਰੀ ਵੀ ਰਹੇ ਹਨ।

Real Estate