ਕੇਜਰੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

876

ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ’ਚ ਦੋ ਅਜਿਹੇ ਈ–ਮੇਲ ਸੁਨੇਹੇ ਪੁੱਜੇ ਹਨ, ਜਿਨ੍ਹਾਂ ਵਿੱਚ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਸੁਨੇਹੇ ਕਿਸ ਨੇ ਭੇਜੇ ਹਨ, ਇਹ ਹਾਲੇ ਪਤਾ ਨਹੀਂ ਲੱਗ ਸਕਿਆ।ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਹੁਣ ਦੋਸ਼ੀ ਦੀ ਸ਼ਨਾਖ਼ਤ ਕਰਨ ਦੇ ਜਤਨ ਜਾਰੀ ਹਨ। ਪੁਲਿਸ ਮੁਤਾਬਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਈਮੇਲ ਆਈਡੀ ਉੱਤੇ ਬੀਤੀ 25 ਜੁਲਾਈ ਨੂੰ ਪਹਿਲੀ ਧਮਕੀ ਮਿਲੀ ਸੀ ਤੇ ਦੂਜੀ ਧਮਕੀ 30 ਜੁਲਾਈ ਨੂੰ ਮਿਲੀ। ਪੁਲਿਸ ਦੇ ਸਪੈਸ਼ਲ ਸੈੱਲ ਦੇ ਸਾਈਬਰ ਸੈੱਲ ਨਾਲ ਸਬੰਧਤ ਮਾਮਲਿਆਂ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇਹ ਸ਼ਿਕਾਇਤ ਦਾਇਰ ਕੀਤੀ ਗਈ ਹੈ ਕਿ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।ਇਸ ਸਬੰਧੀ ਧਾਰਾ 506 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।ਦੋਵੇਂ ਈ–ਮੇਲ ਸੁਨੇਹੇ ਵੱਖੋ–ਵੱਖਰੇ ਈਮੇਲ ਆਈਡੀਜ਼ ਤੋਂ ਪੁੱਜੇ ਹਨ।

Real Estate