ਕਿਉਂ ਰੇਮਨ ਮੈਗਸੇਸੇ ਪੁਰਸਕਾਰ ਨੂੰ ‘ਏਸ਼ੀਆ ਦਾ ਨੋਬਲ ਪੁਰਸਕਾਰ’ ਕਿਹਾ ਜਾਂਦਾ

4018

ਰੇਮਨ / ਰਮਨ ਮੈਗਸੇਸੇ ਪੁਰਸਕਾਰ ਏਸ਼ੀਆ ਦੇ ਜੰਮਪਲ ਵਿਅਕਤੀ ਜਾਂ ਸੰਸਥਾਵਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਬਦਲੇ ਦਿੱਤਾ ਜਾਂਦਾ ਹੈ ।
ਰੇਮਨ ਮੈਗਸੇਸੇ ਫਾਊਂਡੇਸ਼ਨ ਵੱਲੋਂ ਫਿਲਪਾਈਨ ਦੇ ਹੋ ਚੁੱਕੇ ਰਾਸ਼ਟਰਪਤੀ ਰੇਮਨ ਮੈਗਸੇਸੇ ਦੀ ਯਾਦ ਦਿੱਤਾ ਜਾਂਦਾ ਹੈ।
ਇਸ ਵੱਕਾਰੀ ਪੁਰਸਕਾਰ ਨੂੰ ਏਸ਼ੀਆ ਦਾ ਨੋਬਲ ਪ੍ਰਾਈਜ਼ ਕਿਹਾ ਜਾਂਦਾ ।
ਇਸ ਪੁਰਸਕਾਰ ਦੀ ਸੁਰੂਆਤ 1957 ਨਿਊਯਾਰਕ ਸਥਿਤ ਰਾਕਫੇਲਰ ਬ੍ਰਦਰਸ਼ ਫੰਡ ਦੇ ਟਰੱਸਟੀਆਂ ਵੱਲੋਂ ਕੀਤੀ ਗਈ । ਫਿਲਪਾਈਨ ਦੀ ਸਰਕਾਰ ਦੀ ਸਹਿਮਤੀ ਨਾਲ ਉੱਥੋਂ ਦੇ ਰਾਸ਼ਟਰਪਤੀ ਰੇਮਨ ਮੈਗਸੇਸੇ ਦੀ ਯਾਦ ਆਰੰਭ ਕੀਤੇ ਇਸ ਪੁਰਸਕਾਰ ਦਾ ਮਕਸਦ ਆਮ ਜਨਤਾ ਦੀ ਹੌਸਲੇ ਭਰੇ ਸੇਵਾ , ਲੋਕਤੰਤਰਿਕ ਸਮਾਜ ਵਿੱਚ ਵਿਵਹਾਰਕ ਆਦਰਸ਼ਵਾਦਿਤਾ ਅਤੇ ਬੇਦਾਗ ਸਰਕਾਰੀ ਚਰਿੱਤਰ ਨੂੰ ਚੇਤੇ ਰੱਖਣ ਲਈ ਇਹ ਪੁਰਸਕਾਰ ਦਿੱਤਾ ਜਾਂਦਾ ਹੈ।
1958 ਵਿੱਚ ਪਹਿਲੀ ਵਾਰ ਅਚਾਰੀਆ ਵਿਨੋਬਾ ਭਾਵੇ ਨੂੰ ਦਿੱਤਾ ਗਿਆ ।
ਭਾਰਤ ਦੀਆਂ ਕੁਝ ਪ੍ਰਮੁੱਖ ਸਖਸ਼ੀਅਤਾਂ ਨੂੰ ਸਮੇਂ ਸਮੇਂ ਇਹ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਰਿਹਾ ਜਿੰਨ੍ਹਾਂ ਵਿੱਚੋਂ 1959 ਵਿੱਚ ਇੱਕ ਵਧੀਆ ਸਾਸਕੀ ਸੇਵਾ ਬਦਲੇ ਸੀਡੀ ਦੇਸ਼ਮੁੱਖ ਨੂੰ 1961 ਵਿੱਚ ਪੱਤਰਕਾਰ , ਸਾਹਿਤਕਾਰ ਅਤੇ ਸਿਰਜਨਾਤਮਕ ਲੇਖਕ ਅਮਿਤਾਬ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ । 1962 ਵਿੱਚ ਮਦਰ ਟੇਰੇਸਾ , 1963 ਵਰਗੀਜ਼ ਕੁਰੀਅਨ , ਤ੍ਰਿਭੁਵਨਦਾਨ ਕ੍ਰਿਸੀਭਾਈ ਪਟੇਲ , ਡੀਐਨ ਖੁਰੋਦੋ , 1965 ਵਿੱਚ ਜੈ ਪ੍ਰਕਾਸ਼ ਨਰਾਇਣ ਨੂੰ ਜਨਤਾ ਦੀ ਸੇਵਾ ਬਦਲੇ , 1966 ਵਿੱਚ ਕਮਲਾ ਦੇਵੀ ਚਟੋਪਾਧਿਆਏ ਨੂੰ ਭਾਈਚਾਰਕ ਅਗਵਾਈ ਬਦਲੇ , 1967 ਵਿੱਚ ਸਤਿਆਜੀਤ ਰੇ ਨੂੰ ਪੱਤਰਕਾਰਿਤਾ, ਸਾਹਿਤਕ ਅਤੇ ਸਿਰਜਣਾ ਕਲਾ ਬਦਲੇ , 1971 ਵਿੱਚ ਐਮ ਐਸ ਸਵਾਮੀਨਾਥਨ ਨੂੰ ਭਾਈਚਾਰਕ ਅਗਵਾਈ ਬਦਲੇ, 1982 ਵਿੱਚ ਪੱਤਰਕਾਰੀ ਬਦਲੇ ਅਰੁਣ ਸੌ਼ਰੀ ਨੂੰ , 1994 ਵਿੱਚ ਸ਼ਾਸਕੀ ਸੇਵਾ ਬਦਲੇ ਕਿਰਨ ਬੇਦੀ ਨੂੰ 1997 ਵਿੱਚ ਲੇਖਿਕਾ ਮਹਾਸ਼ਵੇਤਾ ਦੇਵੀ ਨੂੰ । 2001 ਵਿੱਚ ਰਾਜਿੰਦਰ ਸਿੰਘ ਨੂੰ ਭਾਈਚਾਰਕ ਅਗਵਾਈ ਬਦਲੇ 2006 ਵਿੱਚ ਅਰਵਿੰਦ ਕੇਜਰੀਵਾਲ ਨੂੰ ਅਤੇ ਪੱਤਰਕਾਰਤਾ ਦੇ ਖੇਤਰ ‘ਚ ਨਵੀਆਂ ਪੈੜਾਂ ਪਾਉਣ ਵਾਲੇ ਰਵੀਸ਼ ਕੁਮਾਰ ਨੂੰ 2019 ਵਿੱਚ ਇਹ ਪੁਰਸਕਾਰ ਮਿਲ ਰਿਹਾ ਹੈ।

Real Estate