ਉਨਾਵ ਬਲਾਤਕਾਰ ਪੀੜਤਾ ਦੇ ਚਾਚੇ ਨੂੰ ਤੁਰੰਤ ਰਾਏਬਰੇਲੀ ਜੇਲ੍ਹ ਤੋਂ ਤਿਹਾੜ ਜੇਲ੍ਹ ਭੇਜਣ ਦੇ ਹੁਕਮ

1022

ਸੁਪਰੀਮ ਕੋਰਟ ਨੇ ਕਿਹਾ ਕਿ ਉਨਾਵ ਬਲਾਤਕਾਰ ਪੀੜਤਾ ਦਾ ਪਰਿਵਾਰ ਉਸ ਨੂੰ ਲਖਨਊ ਦੇ ਹਸਪਤਾਲ ਤੋਂ ਏਮਜ਼ ਬਦਲਣ ਉਤੇ ਫੈਸਲਾ ਲੈਣ ਲਈ ਆਜ਼ਾਦ ਹੈ। ਅਦਾਲਤ ਨੇ ਅੱਗੇ ਕਿਹਾ ਕਿ ਕੋਈ ਵੀ ਮੀਡੀਆ ਹਾਊਸ ਪ੍ਰਤੱਖ, ਅਪ੍ਰਤੱਖ ਤੌਰ ਉਤੇ ਜਾਂ ਕਿਸੇ ਵੀ ਤਰੀਕੇ ਨਾਲ ਉਨਾਓ ਬਲਾਤਕਾਰ ਪੀੜਤਾ ਦੀ ਪਹਿਚਾਣ ਉਜਾਗਰ ਨਹੀਂ ਕਰੇਗਾ। ਕੋਰਟ ਨੇ ਸੁਣਵਾਈ ਕਰਦਿਆਂ ਕਿਹਾ ਕਿ ਪੀੜਤਾ ਦੇ ਚਾਚੇ ਨੂੰ ਤੁਰੰਤ ਰਾਏਬਰੇਲੀ ਜੇਲ੍ਹ ਤੋਂ ਤਿਹਾੜ ਜੇਲ੍ਹ ਬਦਲਣ ਦੇ ਹੁਕਮ ਦਿੱਤੇ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਉਨਾਓ ਬਲਾਤਕਾਰ ਕੇਸ ਦੀ ਪੀੜਤਾ ਦੀ ਚਿੱਠੀ ਉਤੇ ਸੁਣਵਾਈ ਕੀਤੀ ਸੀ। ਮੁੱਖ ਜੱਜ ਰੰਜਨ ਗੋਗੋਈ ਨੇ ਸਾਰੇ ਮਾਮਲੇ ਦਿੱਲੀ ਟਰਾਂਸਫਰ ਕਰ ਦਿੱਤੇ ਸਨ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਨਾਓ ਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਦੀ ਦਿੱਲੀ ਦੀ ਅਦਾਲਤ ਵਿਚ ਰੋਜ਼ਾਨਾ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਸਾਫ ਕੀਤਾ ਸੀ ਕਿ ਦਿੱਲੀ ਦੀ ਅਦਾਲਤ 45 ਦਿਨਾਂ ਵਿਚ ਟਰਾਈਲ ਪੂਰਾ ਕਰਨਾ ਹੋਵੇਗਾ। ਸੀਜੇਆਈ ਨੇ ਸੌਲੀਸਿਟਰ ਜਨਰਲ ਨੂੰ ਇਕ ਮਹੀਨੇ ਵਿਚ ਨਹੀਂ 7 ਦਿਨਾਂ ਵਿਚ ਮਾਮਲੇ ਦੀ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਸਨ। ਮੁੱਖ ਜੱਜ ਨੇ ਪੀੜਤਾ, ਉਸਦੇ ਵਕੀਲ, ਪੀੜਤਾ ਦੀ ਮਾਂ, ਪੀੜਤਾ ਦੇ ਚਾਰ ਭਾਈ–ਭੈਣਾ, ਉਸਦੇ ਚਾਚਾ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਉਨਾਓ ਵਿਚ ਸੁਰੱਖਿਆ ਦੇਣ ਦੇ ਹੁਕਮ ਦਿੱਤੇ।

Real Estate