ਅਮਰੀਕਾ – ਇਮਰਾਨ ਖਾਨ ਅਤੇ ਮੋਦੀ ਮਿਲ ਕੇ ਵਧੀਆ ਕੰਮ ਕਰ ਸਕਦੇ ਹਨ- ਟਰੰਪ

2978

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਦਿਨਾਂ ਮਗਰੋਂ ਫਿਰ ਕਸ਼ਮੀਰ ਮੁੱਦੇ ਤੇ ਵਿਚੋਲਗੀ ਨੂੰ ਲੈ ਕੇ ਬਿਆਨ ਦਿੱਤਾ ਹੈ । ਟਰੰਪ ਨੇ ਕਿਹਾ ਵਿਚੋਲਗੀ ਦਾ ਫੈਸਲਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਹੱਥ ਹੈ । ਜੇ ਭਾਰਤ-ਪਾਕਿ ਚਾਹੁੰਣਗੇ ਤਾਂ ਅਸਲ ਵਿੱਚ ਮੁੱਦੇ ਤੇ ਦਖਲ ਦੇ ਸਕਦੇ ਹਾਂ । ਟਰੰਪ ਇਹ ਵੀ ਕਿਹਾ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਮੋਦੀ ਮਿਲ ਕੇ ਵਧੀਆ ਕੰਮ ਕਰ ਸਕਦੇ ਹਨ।
ਉਧਰ ਬੈਂਕਾਕ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜਯਸੰ਼ਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਮੁਲਾਕਾਤ ਕਰਨ ਮਗਰੋਂ ਟਵੀਟ ਕੀਤਾ ਕਿ ਕਸ਼ਮੀਰ ਉਪਰ ਕੋਈ ਚਰਚਾ ਸਿਰਫ਼ ਪਾਕਿਸਤਾਨ ਨਾਲ ਹੋਵੇਗੀ ਉਹ ਦਵੱਲੇ ਢੰਗ ਨਾਲ।
22 ਜੁਲਾਈ ਨੂੰ ਟਰੰਪ ਨੇ ਇਮਰਾਨ ਖਾਨ ਨਾਲ ਵਾਸਿੰ਼ਗਟਨ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਮੋਦੀ ਨੇ ਮੈਨੂੰ ਕਸ਼ਮੀਰ ਦੀ ਸਮੱਸਿਆ ਦੇ ਹੱਲ ਵਿਚੋਲਗੀ ਕਰਨ ਲਈ ਕਿਹਾ ਸੀ ।
ਉਦੋਂ ਭਾਰਤ ਨੇ ਟਰੰਪ ਦੇ ਦਾਅਵੇ ਨੂੰ ਨਕਾਰਿਆ ਸੀ ।
ਵੀਰਵਾਰ ਨੂੰ ਜਦੋਂ ਟਰੰਪ ਤੋਂ ਫਿਰ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਸਬੰਧੀ ਭਾਰਤ ਵੱਲੋਂ ਇਨਕਾਰ ਕੀਤੇ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਹਾਲ ਵਿੱਚ ਪਾਕਿ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ । ਸਾਡੀ ਚੰਗੀ ਗੱਲਬਾਤ ਹੋਈ । ਉਨ੍ਹਾ ਕਿਹਾ ਮੈਨੂੰ ਲੱਗਦਾ ਕਿ ਇਮਰਾਨ ਖਾਨ ਅਤੇ ਮੋਦੀ ਵਧੀਆ ਆਦਮੀ ਹਨ। ਉਹ ਦੋਵੇ ਮਿਲ ਕੇ ਬਿਹਤਰਹੀਨ ਕੰਮ ਕਰ ਸਕਦੇ ਹਨ।
ਵਿਰੋਧੀ ਧਿਰ ਨੇ ਸੰਸਦ ਵਿੱਚ ਟਰੰਪ ਦੇ ਬਿਆਨ ਨੂੰ ਲੈ ਕੇ ਹੰਗਾਮਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਹਾਲੇ ਇਸ ਮੁੱਦੇ ਤੇ ਆਪਣੀ ਜੁ਼ਬਾਨ ਨਹੀਂ ਖੋਲ੍ਹੀ ।

Real Estate