ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਵਾਰ–ਵਾਰ ਕਿਉਂ ਬਦਲਣੀ ਪਈ ਫ਼ੇਸਬੁੱਕ ਪੋਸਟ ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੀ ਫ਼ੇਸਬੁੱਕ ਉੱਤੇ ਪਾਈ ਇੱਕ ਪੋਸਟ ਦੀ ਸ਼ਬਦਾਵਲੀ ਪੰਜ ਵਾਰ ਬਦਲਣੀ ਪਈ। ਪੰਥਕ ਹਲਕਿਆਂ ਵਿੱਚ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਜੱਥੇਦਾਰ ਸਾਹਿਬ ਇਸ ਵੇਲੇ ਕੁਝ ਦੁਬਿਧਾ ਵਿੱਚ ਚੱਲ ਰਹੇ ਹਨ, ਸ਼ਾਇਦ ਇਸੇ ਲਈ ਉਨ੍ਹਾਂ ਨੂੰ ਵਾਰ–ਵਾਰ ਇਹ ਪੋਸਟ ਬਦਲਣੀ ਪਈ। ਬੀਤੇ ਕੱਲ੍ਹ ਪਾਕਿਸਤਾਨ ਤੋਂ ਆਏ ਪਹਿਲੇ ਕੌਮਾਂਤਰੀ ਨਗਰ ਕੀਰਤਨ ਤੋਂ ਬਾਅਦ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪੋਸਟ ਪਾਈ ਜਿਸ ਵਿੱਚ ਪਹਿਲਾਂ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਵਿੱਚ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਉੱਤਰੇ ਹੋਣ ਤੇ ਭਾਰਤੀ ਤਿਰੰਗਾ ਝੂਲਣ ਦੀ ਗੱਲ ਦੱਸੀ। ਕੁਝ ਸਮੇਂ ਬਾਅਦ ਉਨ੍ਹਾਂ ਭਾਰਤੀ ਤਿੰਰੰਗਾ ਝੂਲਣ ਦੀ ਗੱਲ ਕੀਤੀ। ਇੰਝ ਹੀ ਉਨ੍ਹਾਂ ਪੰਜ ਵਾਰ ਇਸ ਦੀ ਸ਼ਬਦਾਵਲੀ ਨੂੰ ਬਦਲਿਆ। ਹੁਣ ਵ੍ਹਟਸਐਪ ਦੇ ਕੁਝ ਪੰਥਕ ਗਰੁੱਪਾਂ ਵਿੱਚ ਇਹ ਬਹਿਸ ਚੱਲ ਰਹੀ ਹੈ ਕਿ – ‘ਜੱਥੇਦਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਤੇ ਰਾਸ਼ਟਰਵਾਦ ਵਿਚਾਲੇ ਦੁਬਿਧਾ ਵਿੱਚ ਝੂਲਦੇ ਰਹੇ।’

Real Estate