ਲਾਦੇਨ ਦੇ ਮੁੰਡੇ ਦੀ ਮੌਤ ਦੀਆਂ ਖ਼ਬਰਾਂ

2970

ਅਲ–ਕਾਇਦਾ ਦੇ ਮਾਰੇ ਗਏ ਆਗੂ ਓਸਾਮਾ–ਬਿਨ–ਲਾਦੇਨ ਦੇ ਮੁੰਡੇ ਹਮਜ਼ਾ–ਬਿਨ–ਲਾਦੇਨ ਦੀ ਵੀ ਮੌਤ ਹੋ ਗਈ ਹੈ। ਇਹ ਦਾਅਵਾ ਬੁੱਧਵਾਰ ਨੂੰ ਇੱਕ ਅਮਰੀਕੀ ਅਧਿਕਾਰੀ ਨੇ ਕੀਤਾ ਹੈ। ਕਿਹਾ ਜਾ ਰਿਹਾ ਹੈ ਹਮਜ਼ਾ–ਬਿਨ–ਲਾਦੇਨ ਵੀ ਅੱਤਵਾਦੀਆਂ ਵਾਂਗ ਹੀ ਵਿਚਰ ਰਿਹਾ ਸੀ। ਉੱਧਰ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਤੋਂ ਵੀ ਜਦੋਂ ਐੱਨਬੀਸੀ ਨਿਊਜ਼ ਦੇ ਪੱਤਰਕਾਰ ਨੇ ਬੁੱਧਵਾਰ ਨੂੰ ਪੁੱਛਿਆ ਕਿ ਉਹ ਹਮਜ਼ਾ–ਬਿਨ–ਲਾਦੇਨ ਦੀ ਮੌਤ ਬਾਰੇ ਕੀ ਆਖਣਾ ਚਾਹੁਣਗੇ, ਤਾਂ ਉਨ੍ਹਾਂ ਇੰਨਾ ਹੀ ਆਖਿਆ ਕਿ ਉਹ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ।
ਹਮਜ਼ਾ–ਬਿਨ–ਲਾਦੇਨ ਦੀ ਉਮਰ 30 ਕੁ ਸਾਲ ਸੀ ਤੇ ਉਹ 11 ਸਤੰਬਰ, 2001 ਨੂੰ ਨਿਊ ਯਾਰਕ ਦੇ ਵਰਲਡ ਟਰੇਡ ਸੈਂਟਰ ਉੱਤੇ ਹੋਏ ਹਮਲਿਆਂ ਤੋਂ ਪਹਿਲਾਂ ਸਦਾ ਆਪਣੇ ਪਿਓ ਦੀ ਮਦਦ ਕਰਦਾ ਰਹਿੰਦਾ ਸੀ। ਹਮਜ਼ਾ ਉੱਪਰ 7 ਕਰੋੜ ਰੁਪਏ ਦਾ ਇਨਾਮ ਸੀ । ਅਫ਼ਗ਼ਾਨਿਸਤਾਨ ਉੱਤੇ ਅਮਰੀਕੀ ਹਮਲੇ ਤੋਂ ਬਾਅਦ ਵੀ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਪਾਕਿਸਤਾਨ ਵਿੱਚ ਹੀ ਬਿਤਾਇਆ ਸੀ।
ਅਮਰੀਕਾ ਦੇ ਇੱਕ ਵਿਸ਼ੇਸ਼ ਫ਼ੌਜੀ ਦਸਤੇ ਨੇ ਪਾਕਿਸਤਾਨ ’ਚ ਸਾਲ 2011 ਦੌਰਾਨ ਓਸਾਮਾ–ਬਿਨ–ਲਾਦੇਨ ਨੂੰ ਮਾਰ ਮੁਕਾਇਆ ਸੀ।

Real Estate