ਉਨਾਵ ਗੈਂਗਰੇਪ ਮਾਮਲੇ ਤੇ ਪੀੜਤਾ ਤੇ ਹਮਲਾ ਕਰਵਾਉਣ ਦੇ ਦੋਸ਼ਾਂ ‘ਚ ਫਸੇ ਵਿਧਾਇਕ ਨੂੰ ਭਾਜਪਾ ਨੇ ਪਾਰਟੀ ਚੋਂ ਕੱਢਿਆ

871

ਉੱਤਰ ਪ੍ਰਦੇਸ਼ ਦੇ ਬੀਜੇਪੀ ਵਿਧਇਕ ਸਿੰਘ ਸੇਂਗਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨਾਵ ਗੈਂਗਰੇਪ ਕਾਂਡ ਮਾਮਲੇ ‘ਚ ਸੇਂਗਰ ਖਿਲਾਫ ਬਲਾਤਕਾਰ ਤੇ ਕਤਲ ਦੇ ਮਾਮਲੇ ਦਰ ਹੋਏ ਹਨ। ਪਿਛਲੇ ਦਿਨੀਂ ਬਲਾਤਕਾਰ ਪੀੜਤਾ ਨੂੰ ਸੜਕ ਹਾਦਸੇ ਵਿੱਚ ਮਰਵਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗਣ ਮਗਰੋਂ ਬੀਜੇਪੀ ਦੀ ਅਲੋਚਨਾ ਹੋ ਰਹੀ ਸੀ। ਐਤਵਾਰ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਪੀੜਤਾ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਹੈ। ਪੀੜਤ ਲੜਕੀ ਤੇ ਉਸ ਦੇ ਵਕੀਲ ਦੀ ਹਾਲੇ ਤਕ ਹਾਲਤ ਗੰਭੀਰ ਬਣੀ ਹੋਈ ਹੈ। ਇਹ ਮਾਮਲਾ ਸੰਸਦ ਵਿੱਚ ਵੀ ਗੂੰਜਿਆ ਸੀ। ਅੱਜ ਬੀਜੇਪੀ ਨੇ ਵਿਧਾਇਕ ਸੇਂਗਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਸੇਂਗਰ ‘ਤੇ ਇਲਜ਼ਾਮ ਹੈ ਕਿ ਉਸ ਨੇ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਬਲਾਤਕਾਰ ਪੀੜਤਾ ਨੂੰ ਸੜਕ ਹਾਦਸੇ ਵਿੱਚ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਅਧਿਕਾਤਰ ਤੌਰ ‘ਤੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਹੈ।

Real Estate