ਨਿਜ਼ਾਮ ਲੁਹਾਰ ਤੇ ਜਬਰੂ ਜੱਟ

1213

 ਨਿਜ਼ਾਮ ਲੁਹਾਰ 1835 ਵਿਚ ਤਰਨ ਤਾਰਨ ਦੇ ਇਕ ਮੁਸਲਿਮ ਘਰ ਵਿਚ ਜੰਮਿਆ। ਇਹ ਉਨ੍ਹਾਂ ਵੇਲਿਆਂ ਦੀ ਗੱਲ ਏ ਜਦ ਅੰਗਰੇਜ਼ ਪੰਜਾਬ ਵਿਚ ਆਪਣੇ ਪੈਰ ਗੱਡ ਰਿਹਾ ਸੀਂ। ਤੇ ਜੰਗ-ਏ-ਆਜ਼ਾਦੀ ਵੀ ਨੇੜੇ ਸੀਂ। ਨਿਜ਼ਾਮ ਗਬਰੂ ਸ਼ੁਰੂ ਤੋਂ ਹੀ ਗ਼ਰੀਬਾਂ ਲਈ ਦਿਲ ਵਿਚ ਦਰਦ ਰੱਖਦਾ ਸੀ ਤੇ ਅੰਗਰੇਜ਼ਾਂ ਦੇ ਰੋਜ਼ ਰੋਜ਼ ਵਧਨ ਵਾਲੇ ਜ਼ੁਲਮ ਉਹਨੂੰ ਸਤਾਉਂਦੇ ਸੀ। ਤੇ ਨਿਜ਼ਾਮ ਨੇ ਪਹਿਲਾਂ ਤੇ ਨੀਵੇ ਨੀਵੇ ਹੋ ਕੇ ਆਪਣੀ ਤਹਿਰੀਕ ਨੂੰ ਤੋਰੀਆ। ਤੇ ਪਹਿਲਾਂ ਤੇ ਨਿੱਕੇ ਲੇਵਲ ਤੇ ਉਹਨੇ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ ਨੂੰ ਹੌਲੀ ਹੌਲੀ ਨਿਜ਼ਾਮ ਬਾਰੇ ਸ਼ੱਕ ਪੈ ਰਿਹਾ ਸੀ ਪਰ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਸੀ ਲੱਭਦਾ ਏਸ ਕਰ ਕੇ ਕਿ ਨਿਜ਼ਾਮ ਹਰ ਵਾਰਦਾਤ ਦੇ ਮਗਰੋਂ ਲੁਕ ਜਾਉਂਦਾ ਸੀਂ। ਇਕ ਦਿਹਾੜ ਪਲਸ ਨੇ ਉਹਦੇ ਘਰ ਛਾਪਾ ਮਾਰਿਆ ਤੇ ਓਥੋਂ ਉਨ੍ਹਾਂ ਨੂੰ ਹਥਿਆਰ ਲੱਭ ਗਏ ਨਾ ਸਿਰਫ਼ ਇਹ ਸਗੋਂ ਉਨ੍ਹਾਂ ਅੰਗਰੇਜ਼ਾਂ ਦੇ ਅਫ਼ਸਰ ਨੇ ਨਿਜ਼ਾਮ ਦੀ ਭੀਨ ਨਾਲ਼ ਜ਼ਬਰ ਜ਼ਨਾ ਵੀ ਕੀਤਾ, ਤੇ ਨਿਜ਼ਾਮ ਦੀ ਮਾਂ ਇਹ ਵੇਖ ਕੇ ਬਰਦਾਸ਼ਤ ਨਾ ਕਰ ਸਕੀ ਤੇ ਮਰ ਗਈ। ਨਿਜ਼ਾਮ ਨੂੰ ਜਦ ਇਹ ਗੱਲ ਪਤਾ ਲੱਗੀ ਤੇ ਉਹਨੇ ਪਹਿਲਾਂ ਤੇ ਆਪਣੀ ਭੀਨ ਦਾ ਫ਼ੌਰੀ ਤੌਰ ਤੇ ਆਪਣੇ ਇਕ ਸੰਗੀ ਸ਼ਫ਼ੀ ਨਾਲ਼ ਵਿਹਾ ਕਰ ਦਿੱਤਾ। ਫ਼ਿਰ ਅਗਲੀ ਰਾਤੀਂ ਉਹਨੇ ਥਾਣੇ ਹੱਲਾ ਕੀਤਾ ਤੇ ਇਸ ਕੈਪਟਨ ਕੋਲ਼ ਜਿਹਨੇ ਇਹਦੀ ਭੈਣ ਨਾਲ਼ ਬੁਰਾ ਕੀਤਾ ਸੀ, ਉਹਨੂੰ ਮਾਰ ਦਿੱਤਾ। ਤੇ ਕੁੱਝ ਦਿਹਾੜਿਆਂ ਦੇ ਮਗਰੋਂ ਨਿਜ਼ਾਮ ਨੇ ਇਕ ਹੋਰ ਅਫ਼ਸਰ ਏਸ ਏਸ ਪੀ ਰੋਨਲਡ ਨੂੰ ਮੌਤ ਦੇ ਘਾਟ ਲਾ ਦਿੱਤਾ।ਹੁਣ ਪੂਰੇ ਅੰਮ੍ਰਿਤਸਰ ਵਿਚ ਨਿਜ਼ਾਮ ਦੀਆਂ ਧੁੰਮਾਂ ਪੈ ਗਈਆਂ, ਤੇ ਸਭ ਪਿੰਡਾ ਦੇ ਲੋਕਾਂ ਨੇ ਏਸ ਗੱਲ ਤੇ ਸਹਿਮਤੀ ਕੀਤੀ ਕੇ ਜਿਹਨੇ ਵੀ ਨਿਜ਼ਾਮ ਦੀ ਮੁਖ਼ਬਰੀ ਕੀਤੀ ਉਹਦਾ ਘਰ ਸਾੜ ਦਿੱਤਾ ਜਾਵੇਂਗਾ। ਤੇ ਇਹ ਗੱਲ ਸੁਣ ਕੇ ਅੰਗਰੇਜ਼ ਵੀ ਕੁੰਭ ਉਠੇ। ਇਕ ਦਿਹਾੜੇ ਨਿਜ਼ਾਮ ਨੇ ਛਾਵਣੀ ਦੇ ਥਾਣੇ ਵਿਚ ਹੱਲਾ ਕੀਤਾ ਤੇ ਇਕ ਸੁੱਖ ਬਾਗ਼ੀ ਸੌਜਾ ਸਿੰਘ ਨੂੰ ਛੁਡਾ ਲਿਤਾ। ਤੇ ਸੌਜਾ ਤੇ ਨਿਜ਼ਾਮ ਬਹੁਤ ਪੱਕੇ ਵੀਰ ਬਣ ਗਏ ਤੇ ਪੂਰੇ ਇਲਾਕੇ ਵਿਚ ਅੰਗਰੇਜ਼ਾਂ ਦੀ ਨੱਕ ਵਿਚ ਇਨ੍ਹਾਂ ਦੋਹਾਂ ਨੇ ਨੱਥ ਪਾ ਦਿੱਤੀ ਤੇ ਜਿਵੇਂ ਨਿਜ਼ਾਮ ਦੀ ਮਾਂ ਦਾ ਇੰਤਕਾਲ ਹੋ ਗਿਆ ਸੀ ਨਿਜ਼ਾਮ ਨੇ ਸੁੱਜੇ ਦੀ ਮਾਂ ਨੂੰ ਆਪਣੀ ਮਾਂ ਬਣਾ ਲਈਆ। ਇਨ੍ਹਾਂ ਦੇ ਜਥੇ ਨੂੰ ਅਸਲ ਤਾਕਤ ਉਸ ਵੇਲੇ ਲੱਭੀ ਜਦ ਕਸੂਰ ਦਾ ਇਕ ਗਬਰੂ ਜਵਾਨ ਜਬਰੂ ਜੱਟ ਇਨ੍ਹਾਂ ਨਾਲ਼ ਰਲ਼ ਗਿਆ। ਇਨ੍ਹਾਂ ਤਿੰਨਾਂ ਨੇ ਰਲ਼ ਕੇ ਇਕ ਤਹਿਰੀਕ ਤੋਰੀ ਜਿਹਦਾ ਨਾਂ ਸੀ ਪੰਜਾਬ ਛੱਡ ਦਿਓ ਤਹਿਰੀਕ। ਏਸ ਤਹਿਰੀਕ ਦੇ ਝੰਡੇ ਥੱਲੇ ਪੂਰੇ ਪੰਜਾਬ ਦੇ ਗਬਰੂ ਤੇ ਕੰਨ ਟੁੱਟੇ ਗਬਰੂ ਇਨ੍ਹਾਂ ਨਾਲ਼ ਰਲ਼ ਗਇ, ਇਨ੍ਹਾਂ ਨੇ ਕਈ ਸੌ ਅੰਗਰੇਜ਼ ਫ਼ੌਜੀਆਂ ਨੂੰ ਮਾਰਿਆ। ਤੇ ਉਨ੍ਹਾਂ ਨੂੰ ਲੁੱਟ ਕੇ ਗ਼ਰੀਬ ਲੋਕਾਂ ਦੀ ਮਦਦ ਕੀਤੀ। ਅੰਗਰੇਜ਼ਾਂ ਨੇ ਇਨ੍ਹਾਂ ਦੀ ਤਹਿਰੀਕ ਨੂੰ ਡਕਨ ਲਈ ਇਕ ਸ਼ਾਤਰ ਚਾਲ ਚਲੀ ਤੇ ਇਕ ਬਦ ਕਿਰਦਾਰ ਕੁੜੀ ਨੂੰ ਸੁੱਜੇ ਨਾਲ਼ ਨੱਥੀ ਕਰ ਦਿੱਤਾ ਉਸ ਕੁੜੀ ਨੇ ਸੁੱਜੇ ਨੂੰ ਆਪਣਂ ਜਾਲ ਵਿਚ ਫਸਾ ਲਿਆ। ਸੌਜਾ ਉਹਦੇ ਇਸ਼ਕ ਵਿਚ ਕਮਲਾ ਹੋ ਗਿਆ ਤੇ ਆਪਣੇ ਫ਼ਰਜ਼ਾਂ ਕੋਲੋਂ ਵੀ ਗ਼ਾਫ਼ਲ ਹੋ ਗਿਆ ਹੋਰ ਤੇ ਹੋਰ ਜਦ ਉਹਦੀ ਮਾਂ ਬਹੁਤ ਸਖ਼ਤ ਬਿਮਾਰ ਹੋ ਗਈ ਤੇ ਸੁੱਜੇ ਨੇ ਆਪਣੀ ਮਾਂ ਨੂੰ ਵੀ ਉਹਦੇ ਹਾਲ ਤੇ ਛੱਡ ਦਿੱਤਾ। ਜਦ ਨਿਜ਼ਾਮ ਨੂੰ ਏਸ ਗੱਲ ਦਾ ਪਤਾ ਚਲਿਆ ਉਹ ਫ਼ੌਰਨ ਮਾਤਾ ਜੀ ਦੇ ਕੋਲ਼ ਆਇਆ ਤੇ ਉਨ੍ਹਾਂ ਕੋਲੋਂ ਸੁੱਜੇ ਦੀ ਲਾਪਰਵਾਹੀ ਦਾ ਕਿੱਸਾ ਸੁਣ ਕੇ ਸੁੱਜੇ ਨੂੰ ਝਿੜਕਿਆ ਝੰਬਿਆ । ਸੁੱਜੇ ਨੂੰ ਇਹ ਗੱਲ ਭੈੜੀ ਲੱਗੀ ਤੇ ਨਾਲੇ ਉਹਦੀ ਮਹਿਬੂਬਾ ਨੇ ਇਹ ਮੌਕਾ ਪਾਉਂਦੇ ਹੀ ਸੁੱਜੇ ਨੂੰ ਉਕਸਾਇਆ ਕਿ ਤੂੰ ਇਹਦੀ ਮੁਖ਼ਬਰੀ ਕਰਦੇ। ਸੁੱਜੇ ਨੂੰ ਪਤਾ ਸੀ ਕਿ ਨਿਜ਼ਾਮ ਇਹਦੀ ਮਾਤਾ ਜੀ ਦੇ ਕੋਲ਼ ਉਨ੍ਹਾਂ ਦੀ ਤਿਮਾਰਦਾਰੀ ਕਰਨ ਲਈ ਆਉਂਦਾ ਏ ਇਕ ਦਿਹਾੜੇ ਨਿਜ਼ਾਮ ਮਾਤਾ ਜੀ ਕੋਲ਼ ਆਇਆ ਹੋਇਆ ਸੀ ਤੇ ਸੁੱਜੇ ਨੇ ਪਲਸ ਨੂੰ ਮੁਖ਼ਬਰੀ ਕਰ ਦਿੱਤੀ। ਪਲਸ ਨੇ ਨਿਜ਼ਾਮ ਨੂੰ ਸੁੱਜੇ ਦੇ ਘਰ ਵਿਚ ਘੇਰ ਲਿਆ ਤੇ 48 ਘੰਟੇ ਤੀਕ ਫ਼ਾਇਰਿੰਗ ਹੋਈ ਤੇ ਨਿਜ਼ਾਮ 48 ਘੰਟੇ ਤੀਕ ਕਲਾ ਲੜਦਾ ਰਿਹਾ। ਤੇ ਨਿਜ਼ਾਮ ਨੇ ਉਨ੍ਹਾਂ ਨੂੰ ਚਕਮਾ ਦੇ ਕੇ ਭਝਨ ਲਈ ਨਿਕਲਿਆ ਤੇ ਰਾਹ ਵਿਚ ਆਓਨ ਵਾਲੀ ਕਸੀ ਚੀਜ਼ ਨਾਲ਼ ਉਹਦਾ ਸਿਰ ਵੱਜਿਆ ਤੇ ਉਹ ਘਾਇਲ ਹੋ ਗਿਆ ਤੇ ਗੋਰਿਆਂ ਨੇ ਉਸ ਨੂੰ ਸ਼ਹੀਦ ਕਰ ਦਿੱਤਾ। ਤੇ ਸੁੱਜੇ ਤੇ ਜਬਰੋ ਨੂੰ ਫੜ ਕੇ ਥਾਣੇ ਲੈ ਗਏ। ਜਦ ਸੁੱਜੇ ਦੀ ਮਾਤਾ ਨੂੰ ਇਹ ਪਤਾ ਚਲਿਆ ਕੇ ਇਹ ਸਭ ਉਹਦੇ ਪੁੱਤ ਸੁੱਜੇ ਨੇ ਕੀਤਾ ਏ । ਇਸ ਅਜ਼ੀਮ ਪੰਜਾਬ ਦੀ ਮਾਂ ਨੇ ਤਲਵਾਰ ਕੱਢੀ ਤੇ ਸਿੱਧੀ ਥਾਣੇ ਅਪੜੀ ਤੇ ਸੁੱਜੇ ਦਾ ਸਿਰ ਵੱਢ ਦਿੱਤਾ। ਤੇ ਇਤਿਹਾਸਕ ਜੁਮਲਾ ਕਿਹਾ ਸੁੱਜਿਆ ਤੂੰ ਮਰਦੇ ਮਰਦੇ ਇਕ ਹੋਰ ਰੋਗ ਵੀ ਨਾਲ਼ ਲੈ ਕੇ ਜਾ: ਮੈਂ ਤੈਨੂੰ 32 ਧਾਰਾਂ ਨਹੀਂ ਬਖ਼ਸ਼ਾਂ ਗੀ, ਤੇ ਜਬਰੂ ਤੋਂ ਗਵਾਹ ਰਹੀਂ ਮੈਂ ਇਹਨੂੰ ਕਿਉਂ ਮਾਰਿਆ ਐਂ। ਨਿਜ਼ਾਮ ਦੇ ਜ਼ਨਾਜ਼ੇ ਵੱਜ ਹਜ਼ਾਰਾਂ ਬੰਦਾ ਆਇਆ ਤੇ ਅੰਗਰੇਜ਼ ਤੇ ਉਹਦੇ ਜ਼ਨਾਜ਼ੇ ਤੇ 2 ਰੋਪਪੇ ਫ਼ੀ ਬੰਦਾ ਟੈਕਸਲਾ ਦਿੱਤਾ ਤੇ , ਉਨ੍ਹਾਂ ਨੇ 35,000 ਰੁਪਿਆ ਅਖਟਾ ਕੀਤਾ। ਸਲਾਮ ਹੋਵੇ ਨਿਜ਼ਾਮ, ਜਬਰੂ ਤੇ ਖ਼ਾਸ ਤੌਰ ਤੇ ਇਸ ਮਹਾਨ ਮਾਤਾ ਜੀ ਨੂੰ।

Real Estate