ਕੈਫੇ ਕੌਫੀ ਡੇ – 26 ਸਾਲ ‘ਚ ਕੰਪਨੀ 300 ਗੁਣਾ ਵਾਧੇ ਤੱਕ ਪਹੁੰਚੀ ਹੁਣ 6550 ਕਰੋੜ ਦੀ ਕਰਜਾਈ

1055

ਕੈਫੇ ਕੌਫੀ ਡੇ (ਸੀਸੀਡੀ ) ਦੇ ਫਾਊਂਡਰ ਵੀਜੀ ਸਿਧਾਰਥ ਦੀ ਲਾਸ਼ ਅੱਜ ਸਵੇਰੇ ਮੈਂਗਲਰੂ ਦੀ ਨੇਤਰਾਵਤੀ ਨਦੀਂ ਵਿੱਚੋਂ ਮਿਲੀ । ਉਹ ਸੋਮਵਾਰ ਤੋਂ ਲਾਪਤਾ ਸੀ । ਉਸਦਾ ਇੱਕ ਖ਼ਤ 27 ਜੁਲਾਈ ਨੂੰ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਿਆ ਸੀ ਜਿਸ ਵਿੱਚ ਇਕਵਟੀ ਪਾਰਟਨਰ ਅਤੇ ਕਰਜ਼ਦਾਰਾਂ ਦੇ ਦਬਾਅ ਦਾ ਜਿ਼ਕਰ ਹੈ।
ਕਰਨਾਟਕ ਦੇ ਚਿਕਮੰਗਲੂਰ ਜਿਲ੍ਹੇ ‘ਚ ਜਨਮੇ ਸਿਧਾਰਥ ਦਾ ਪਰਿਵਾਰ 140 ਸਾਲ ਤੋਂ ਕੌਫੀ ਪਲਾਂਟੇਸ਼ਨ ਨਾਲ ਜੁੜਿਆ ਹੋਇਆ ਹੈ। 1993 ਵਿੱਚ ਸਿਧਾਰਥ ਨੇ ਕੌਫੀ -ਡੇ ਗਲੋਬਲ ਦੀ ਸੁਰੂਆਤ ਕੀਤੀ ਸੀ । ਉਦੋਂ ਕੰਪਨੀ ਦਾ ਰੈਵੇਨਿਊ 6 ਕਰੋੜ ਰੁਪਏ ਸੀ । ਵਿੱਤ ਵਰ੍ਹੇ 2017-18 ਵਿੱਚ ਕੈਫੇ ਕੌਫੀ ਡੇ ਗਲੋਬਲ ਦਾ ਰੈਵੇਨਿਊ 1,777 ਕਰੋੜ ਰੁਪਏ ਅਤੇ 2018-19 ਵਿੱਚ 1,814 ਕਰੋੜ ਰੁਪਏ ਪਹੁੰਚ ਗਿਆ । ਚਾਲੂ ਮਾਲੀ ਸਾਲ ਦੇ ਅਖੀਰ ਤੱਕ ਕੰਨਪੀ ਨੂੰ 2,250 ਕਰੋੜ ਰੁਪਏ ਦੇ ਰੈਵੇਨਿਊ ਦੀ ਉਮੀਦ ਹੈ। ਪਰ , ਦੂਜਾ ਪਹਿਲੂ ਵੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸਿਧਾਰਥ ਕੌਫੀ ਕਾਰੋਬਾਰ ਸਮੇਤ ਹੋਰ ਕਾਰੋਬਾਰਾਂ ‘ਚ ਆਰਥਿਕ ਸੰਕਟ ਨਾਲ ਜੂਝ ਰਹੇ ਸਨ। 2 ਸਾਲ ਪਹਿਲਾਂ ਉਸਦੇ ਕਾਰੋਬਾਰੀ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਵੀ ਪਏ ਸਨ। ਇਹ ਇਸ ਸਾਲ ਵੀ ਜਾਰੀ ਰਹੇ । ਇਨਕਮ ਟੈਕਸ ਵਿਭਾਗ ਨੇ ਬਕਾਇਆ ਟੈਕਸ ਦਾ ਭੁਗਤਾਨ ਕਰਨ ਲਈ ਉਸਦੇ ਸ਼ੇਅਰ ਵੀ ਨਾਲ ਅਟੈਚ ਕਰ ਦਿੱਤੇ ਸਨ ।
ਮੀਡੀਆ ਰਿਪਰੋਟ ਮੁਤਾਬਿਕ , ਕੌਫੀ -ਡੇ ਗਲੋਬਲ ਦੀ ਹੋਲਡਿੰਗ ਫਰਮ ਕੌਫੀ-ਡੇ ਇੰਟਰਪ੍ਰਾਈਜਜ ਉਪਰ ਇਸ ਸਾਲ ਮਾਰਚ ਤੱਕ 6,550 ਕਰੋੜ ਰੁਪਏ ਦਾ ਕਰਜ਼ਾ ਸੀ । ਹਾਲਾਂਕਿ ਰਿਪੋਰਟ ਇਹ ਵੀ ਹੈ ਕਿ ਮਾਈਂਡਟ੍ਰੀ ਵਿੱਚ ਸਿਧਾਰਥ ਵੱਲੋਂ ਆਪਣੀ ਹਿੱਸੇਦਾਰੀ ਵੇਚੇ ਜਾਣ ਮਗਰੋਂ ਕਰਜ਼ਾ ਕਾਫੀ ਘੱਟ ਹੋ ਗਿਆ ਸੀ ।
ਸਿਧਾਰਥ ਨੇ ਪਿਛਲੇ ਦਿਨੀ ਆਈ ਕੰਪਨੀ ਮਾਈਂਡਟ੍ਰੀ ਵਿੱਚੋਂ ਆਪਣੀ ਪੂਰੀ 20.4% ਹਿੱਸੇਦਾਰੀ 3000 ਕਰੋੜ ਰੁਪਏ ਵਿੱਚ ਲਾਰਸਨ ਅਤੇ ਟੂਰਬੋ ਨੂੰ ਵੇਚ ਦਿੱਤੀ ਸੀ ।
1996 ਉਸਨੇ ਪਹਿਲਾ ਕੈਫੇ ਬੈਂਗਲਰੂ ਵਿੱਚ ਬ੍ਰਿਗੇਡ ਰੋਡ ਪਰਲਾ ‘ਚ ਖੋਲ੍ਹਿਆ ਸੀ ਅਤੇ ਇਸ ਮਾਰਚ ਤੱਕ ਦੇਸ਼ ਦੇ 200 ਸ਼ਹਿਰਾਂ ਵਿੱਚ ਕੈਫੇ ਕੌਫੀ ਡੇ ਦੇ 1752 ਕੈਫੇ ਸਨ । ਭਾਰਤ ਤੋਂ ਬਾਹਰ ਪਹਿਲਾ ਕੈਫੇ 2005 ‘ਚ ਆਸਟਰੀਆ ਦੀ ਰਾਜਧਾਨੀ ਵਿਆਨਾ ‘ਚ ਖੋਲ੍ਹਿਆ ਸੀ । ਆਸਟਰੀਆ , ਚੈੱਕ ਰਿਪਬਲਿਕ ਅਤੇ ਮਲੇਸ਼ੀਆ ਵਿੱਚ ਵੀ ਕੰਪਨੀ ਦਾ ਬਿਜਨਸ ਹੈ।
ਉਸਦੀ ਕੰਪਨੀ ਹਰੇਕ ਸਾਲ 28 ਹਜ਼ਾਰ ਟਨ ਕੌਫੀ ਐਕਸਪੋਰਟ ਕਰਦੀ ਹੈ। 2 ਹਜ਼ਾਰ ਟਨ ਦੇਸ਼ ਵਿੱਚ ਵੇਚਦੀ ਹੈ। ਦੇਸ਼ ‘ਚ ਕੰਪਨੀ ਕੋਲ ਲਗਭਗ 30,000 ਕਰਮਚਾਰੀ ਹਨ।
ਸਿਧਾਰਥ ਨੇ ਸੀਸੀਡੀ ਤੋਂ ਇਲਾਵਾ ਹੋਟਲ ਸਨਅਤ ਵਿੱਚ ਚੇਨ ਸੁਰੂ ਕੀਤੀ ਸੀ । ਜਿਸਦੇ ਤਹਿਤ 7-ਸਟਾਰ ਰਿਜੋਰਟ ਦਾ ਸੰਚਾਲਨ ਕੀਤਾ ਜਾਂਦਾ ਸੀ ।
ਕਰਨਾਟਕ ਦੀ ਮੁਲਅਨਗਿਰੀ ਪਰਬਤ ਲੜੀ ਵਿੱਚ ਤਲਹੱਟੀ ‘ਚ ਵਸੇ ਚਿਕਮੰਗਲੂਰ ਦੀ ਪਛਾਣ ਜਾਇਕੈਦਾਰ ਕੌਫੀ ਦੇ ਲਈ ਹੈ। ਕਿਹਾ ਜਾਂਦਾ ਹੈ ਕਿ ਮਸ਼ਹੂਰ ਸੂਫੀ ਸੰਤ ਬਾਬਾ ਬੁਦਨ ਯਮਨ ਤੋਂ ਕੌਫੀ ਦੇ 7 ਬੀਜ ਲੈ ਕੇ ਆਏ ਸੀ ਅਤੇ ਉਹਨਾਂ ਨਾਲ ਹੀ ਇਹ ਚਿਕਮੰਗਲੂਰ ਵਧਿਆ- ਫੂਲਿਆ ਹੈ।
‘ਕੌਫੀ ਲੈਂਡ’ ਚਿਕਮੰਗਲੂਰ ਦੀ ਕੌਫੀ ਵਿੱਚ ਨਵੇਂ ਪ੍ਰਯੋਗਾਂ ਨੂੰ ਬਤੌਰ ਬ੍ਰਾਂਡ ਸਥਾਪਿਤ ਕਰਨ ਦਾ ਸਿਹਰਾ ਵੀਜੀ ਸਿਧਾਰਥ ਨੂੰ ਜਾਂਦਾ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਮ ਐਸ ਕ੍ਰਿਸ਼ਨਾ ਦੇ ਜਵਾਈ ਵੀਜੀ ਸਿਧਾਰਥ ਨੇ ਦੋ ਦਹਾਕਿਆਂ ਦੀ ਮਿਹਨਤ ਤੋਂ ਬਾਅਦ ਦੁਨੀਆਂ ਦੇ ਮਸ਼ਹੂਰ ਕੌਫੀ ਮਹਾਰਥੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣਾ ਦਿੱਤਾ ।
5 ਸਾਲ ਪਹਿਲਾਂ ਉਸਨੇ ਇੱਕ ਇੰਟਰਵਿਊ ਵਿੱਚ ਸਫ਼ਲਤਾ ਦਾ ਮੰਤਰ ਦੱਸਿਆ ਸੀ ਕਿ ਕੁਝ ਕਰ ਗੁਜਰਨਾ ਹੈ ਤਾਂ ਸੰਕਲਪ ਨਾਲ ਕਰੋ ਅਤੇ ਆਸਾਨੀ ਨਾਲ ਹਾਰ ਨਾ ਮੰਨੋ । ਪਰ , ਤਿੰਨ ਦਿਨ ਪਹਿਲਾਂ ਸਟਾਫ਼ ਨੂੰ ਲਿਖੇ ਪੱਤਰ ਵਿੱਚ ਉਹਨਾਂ ਲਿਖਿਆ ‘ਬਿਹਤਰ ਯਤਨਾਂ ਦੇ ਬਾਵਜੂਦ ਮੈਂ ਮੁਨਾਫੇ ਵਾਲਾ ਬਿਜਨਸ ਮਾਡਲ ਤਿਆਰ ਵਿੱਚ ਨਾਕਾਮ ਰਿਹਾ ਹਾਂ । ਮੈਂ ਲੰਬੇ ਸਮੇਂ ਤੱਕ ਸੰਘਰਸ ਕੀਤਾ ਪਰ ਹੁਣ ਹੋਰ ਦਬਾਅ ਨਹੀਂ ਝੱਲ ਸਕਦਾ।

Real Estate