ਬ੍ਰਾਜ਼ੀਲ ਦੀ ਜੇਲ੍ਹ ‘ਚ ਗੈਂਗਵਾਰ, ਦਰਜਨ ਤੋਂ ਵੱਧ ਲੋਕਾਂ ਦੇ ਸਿਰ ਵੱਢੇ, ਕੁੱਲ 57 ਮੌਤਾਂ

2913

ਬ੍ਰਾਜ਼ੀਲ ਦੀ ਪਾਰਾ ਸੂਬੇ ਦੀ ਇੱਕ ਜੇਲ੍ਹ ਅੰਦਰ ਦੋ ਗੁਟਾਂ ਵਿਚਾਲੇ ਹੋਏ ਸੰਘਰਸ਼ ਵਿੱਚ ਘੱਟ ਤੋਂ ਘੱਟ 52 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਅਲਟਾਮੀਰਾ ਜੇਲ੍ਹ ਅੰਦਰ ਕਰੀਬ ਪੰਜ ਘੰਟੇ ਤੱਕ ਗੈਂਗਵਾਰ ਜਾਰੀ ਰਹੀ।ਸਥਾਨਕ ਮੀਡੀਆ ਮੁਤਾਬਕ ਇੱਕ ਹਿੱਸੇ ਵਿੱਚ ਕੈਦ ਇੱਕ ਗੈਂਗ ਦੇ ਲੋਕ ਜੇਲ੍ਹ ਦੇ ਦੂਜੇ ਹਿੱਸੇ ਵਿੱਚ ਚਲੇ ਗਏ ਅਤੇ ਸੰਘਰਸ਼ ਸ਼ੁਰੂ ਹੋ ਗਿਆ। ਅਧਿਕਾਰੀਆਂ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ 16 ਦੇ ਸਿਰ ਕਲਮ ਕਰ ਦਿੱਤੇ ਗਏ।ਰਿਪੋਰਟਾਂ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਲ੍ਹ ਦੇ ਇੱਕ ਹਿੱਸੇ ਵਿੱਚ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਧੂੰਏ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ।

Real Estate