ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ ‘ਤੇ ਮਾਰਕਿਟਿੰਗ ਕੀਤੀ ਜਾਣੀ ਚਾਹੀਦੀ ਹੈ। ਸਿੰਗਲਾ ਨੇ ਕਿਹਾ ਕਿ ਈ-ਕਾਮਰਸ ਪੋਰਟਲ ਭਾਰਤੀ ਵਿਕਰੇਤਾਵਾਂ ਲਈ ਲਾਭਦਾਇਕ ਪਲੇਟਫਾਰਮ ਹਨ ਅਤੇ ਇਨ੍ਹਾਂ ਪਲੇਟਫ਼ਾਰਮਾਂ ‘ਤੇ ਵਿਸ਼ਵ ਭਰ ਦੇ ਖਰੀਦਦਾਰ ਮੌਜ਼ੂਦ ਹਨ। ਇਨਨ੍ਹਾਂ ਪਲੇਟਫ਼ਾਰਮਾਂ ‘ਤੇ ਵਿਕਰੀ ਦੀ ਕਾਫੀ ਸਮਰੱਥਾ ਹੋਣ ਦੇ ਨਾਲ ਮਾਰਕਿਟਿੰਗ ਲਾਗਤ ਵੀ ਕਾਫੀ ਘੱਟ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਥਾਨਕ ਹੱਥ-ਸ਼ਿਲਪਾ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪਲੇਟਫਾਰਮਾਂ ‘ਤੇ ਵਿਕਰੀ ਲਈ ਪੇਸ਼ਕਾਰੀ ਕਰਨੀ ਚਾਹੀਦੀ ਹੈ। ਸਿੰਗਲਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੋਲ ਇਹ ਮੁੱਦਾ ਉਠਾਉਣਗੇ ਕਿ ਵਿਸ਼ਵ ਭਰ ਦੇ ਐਨ।ਐਰ।ਆਈ। ਖ਼ਪਤਕਾਰਾਂ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ ‘ਤੇ ਮਾਰਕਿਟਿੰਗ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਨਾਲ ਨਿਰਯਾਤ ਨੂੰ ਬੜਾਵਾ ਮਿਲਣ ਦੇ ਨਾਲ ਲਘੂ ਉਦਯੋਗਾਂ ਨੂੰ ਪੰਜਾਬ ਅੰਦਰ ਵਧਣ-ਫੁਲਣ ਵਿਚ ਮਦਦ ਮਿਲੇਗੀ।
ਫੁਲਕਾਰੀਆਂ ਤੇ ਹੋਰ ਹੱਥੀਂ ਤਿਆਰ ਹੋਣ ਵਾਲੀਆਂ ਵਸਤਾਂ ਆਨਲਾਈਨ ਵੇਚੇਗੀ ਪੰਜਾਬ ਸਰਕਾਰ !
Real Estate