ਕਰਨਾਟਕ ਦਾ ਸਿਆਸੀ ਨਾਟਕ ਇਕ ਵਾਰ ਮੁੱਕਿਆ , ਯੇਦੀਯੁਰੱਪਾ ਬਹੁਮੱਤ ਸਾਬਤ ਕਰ ਬਣਿਆ ਮੁੱਖ ਮੰਤਰੀ

966

ਬੀ ਐੱਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਤਿੰਨ ਦਿਨ ਪੁਰਾਣੀ ਕਰਨਾਟਕ ਸਰਕਾਰ ਨੇ ਬੀਤੇ ਦਿਨ ਅਸੈਂਬਲੀ ਵਿੱਚ ਜ਼ੁਬਾਨੀ ਵੋਟਾਂ ਨਾਲ ਬਹੁਮੱਤ ਸਾਬਤ ਕਰ ਦਿੱਤਾ। ਸਦਨ ਦੀ ਕਾਰਵਾਈ ਪੂਰੀ ਹੁੰਦੇ ਹੀ ਅਸੈਂਬਲੀ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਵੇਂ ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਵੇਗੀ।
ਭਾਜਪਾ ਨੇ ਕਰਨਾਟਕ ਅਸੈਂਬਲੀ ਵਿੱਚ ਬਿਨਾਂ ਕਿਸੇ ਔਖ ਦੇ ਬਹੁਮੱਤ ਸਾਬਤ ਕਰ ਦਿੱਤਾ। ਸਪੀਕਰ ਵੱਲੋਂ ਦਲ ਬਦਲੀ ਕਾਨੂੰਨ ਤਹਿਤ ਕਾਂਗਰਸ ਤੇ ਜੇਡੀਐੱਸ ਦੇ 17 ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ 225 ਮੈਂਬਰੀ (ਇਨ੍ਹਾਂ ਵਿਚੋਂ ਇਕ ਮੈਂਬਰ ਨਾਮਜ਼ਦ ਹੈ) ਵਿਧਾਨ ਸਭਾ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਘੱਟ ਕੇ 208 ਰਹਿ ਗਈ ਸੀ ਤੇ ਯੇਦੀਯੁਰੱਪਾ ਸਰਕਾਰ ਨੂੰ ਬਹੁਮੱਤ ਸਾਬਤ ਕਰਨ ਲਈ 105 ਦੇ ਅੰਕੜੇ ਦੀ ਲੋੜ ਸੀ। ਭਾਜਪਾ ਕੋਲ ਆਪਣੇ 105 ਵਿਧਾਇਕਾਂ ਸਮੇਤ ਇਕ ਆਜ਼ਾਦ ਵਿਧਾਇਕ ਦੀ ਹਮਾਇਤ ਹੈ, ਯੇਦੀਯੁਰੱਪਾ ਸਰਕਾਰ ਨੇ ਆਸਾਨੀ ਨਾਲ ਬਹੁਮੱਤ ਸਾਬਤ ਕਰ ਦਿੱਤਾ। ਉਧਰ ਮੌਜੂਦਾ ਅੰਕੜਿਆਂ ਨੂੰ ਵੇਖਦਿਆਂ ਵਿਰੋਧੀ ਧਿਰ ਕਾਂਗਰਸ ਤੇ ਜੇਡੀਐੱਸ ਨੇ ਵੋਟਾਂ ਦੀ ਵੰਡ ਲਈ ਜ਼ੋਰ ਨਹੀਂ ਪਾਇਆ ਤੇ ਭਾਜਪਾ ਸਰਕਾਰ ਨੇ ਜ਼ੁਬਾਨੀ ਵੋਟਾਂ ਨਾਲ ਬਹੁਮੱਤ ਸਾਬਤ ਕੀਤਾ।

Real Estate