ਅਮਰੀਕਾ ‘ਚ ਗੁਰਦੁਆਰੇ ਦੇ ਗ੍ਰੰਥੀ ‘ਤੇ ਨਸਲੀ ਹਮਲਾ

1336

ਲੰਘੇ ਵੀਰਵਾਰ ਦੀ ਰਾਤ ਨੂੰ ਮੋਡੇਸਟੋ ਸੀਏ ‘ਚ ਆਪਣੇ ਘਰ ਸੁੱਤੇ ਪਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਮਰਜੀਤ ਸਿੰਘ ‘ਤੇ ਕਿਸੇ ਅਣਪਛਾਤੇ ਨਕਾਬਪੋਸ਼ ਹਮਲਾਵਰ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਮਲਾਵਰ ਨੇ ਉਨ੍ਹਾਂ ਦੇ ਘਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਗ੍ਰੰਥੀ ਸਿੰਘ ਨੂੰ ਆਪਣੇ ਦੇਸ਼ ਵਾਪਸ ਮੁੜ ਜਾਣ ਲਈ ਕਿਹਾ। ਇਹ ਕਹਿ ਕੇ ਨਕਾਬਪੋਸ਼ ਉਥੋਂ ਭੱਜ ਗਿਆ ਅਤੇ ਅਜੇ ਵੀ ਫਰਾਰ ਹੈ। ਗ੍ਰੰਥੀ ਸਿੰਘ ਨੂੰ ਇਸ ਘਟਨਾ ‘ਚ ਕਿਸੇ ਤਰ੍ਹਾਂ ਦੀਆਂ ਸੱਟਾਂ ਨਹੀਂ ਲੱਗੀਆਂ। ਨਿਊਯਾਰਕ ਵਿੱਚ ਇੱਕ ਹਿੰਦੂ ਪੁਜਾਰੀ ਉੱਤੇ ਹਮਲਾ ਹੋਣ ਦੇ ਕੁਝ ਦਿਨਾਂ ਬਾਅਦ ਇਹ ਹਮਲਾ ਹੋਇਆ ਹੈ।ਅਮਰਜੀਤ ਸਿੰਘ ਨੇ ਲੋਕਲ ਡੇਲੀ ਨੂੰ ਦੱਸਿਆ ਕਿ, “ਬਦਮਾਸ਼, ਜਿਸਨੇ ਮਖੌਟਾ ਪਾਇਆ ਹੋਇਆ ਸੀ, ਨੇ ਕਥਿਤ ਤੌਰ ਤੇ ਅਮਰਜੀਤ ਦੀ ਗਰਦਨ ‘ਤੇ ਚਪੇੜ ਮਾਰੀ। ਹਮਲਾਵਰ ਨੇ ਉਸ ਨਾ ਧੱਕਾਮੁੱਕੀ ਵੀ ਕੀਤੀ ਅਤੇ ਉਸਦੇ ਹੱਥ’ ਚ ਖਿੜਕੀ ਤੋੜਨ ਲਈ ਹਥਿਆਰ ਸੀ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Real Estate