ਊਨਾਵ ਜਬਰ ਜਨਾਹ ਦੀ ਪੀੜਤਾ ਦੀ ਗੱਡੀ ਨਾਲ ਵਾਪਰੇ ਹਾਦਸੇ ਦੀ ਹੋ ਸਕਦੀ ਹੈ CBI ਜਾਂਚ

958

ਊਨਾਵ ਸਮੂਹਿਕ ਜਬਰ ਜਨਾਹ ਦੀ ਪੀੜਤਾ ਦੀ ਗੱਡੀ ਨਾਲ ਵਾਪਰੇ ਹਾਦਸੇ ਦੀ ਘਟਨਾ ‘ਤੇ ਅੱਜ ਉੱਤਰ ਪ੍ਰਦੇਸ਼ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਲਖਨਊ ਰੇਂਜ ਦੇ ਏ ਡੀ ਜੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ਹਾਦਸਾ ਵਾਪਰਿਆ, ਉੱਥੇ ਫੋਰੈਂਸਿਕ ਟੀਮ ਨੂੰ ਭੇਜ ਦਿੱਤਾ ਗਿਆ ਹੈ। ਰਾਜੀਵ ਕ੍ਰਿਸ਼ਨ ਨੇ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਦਾ ਪੂਰਾ ਖ਼ਰਚਾ ਪ੍ਰਸ਼ਾਸਨ ਚੁੱਕੇਗਾ। ਰਿਪੋਰਟ ਆਉਣ ਤੋਂ ਬਾਅਦ ਹੀ ਸੀ। ਬੀ। ਆਈ। ਜਾਂਚ ਦੀ ਸਿਫ਼ਾਰਿਸ਼ ਕੀਤੀ ਜਾਵੇਗੀ। ਏ ਡੀ ਜੀ ਨੇ ਦੱਸਿਆ ਕਿ ਆਹਮੋ-ਸਾਹਮਣੀ ਟੱਕਰ ਕਾਰਨ ਇਹ ਹਾਦਸਾ ਵਾਪਰਿਆ ਹੈ। ਟਰੱਕ ਚਾਲਕ ਅਤੇ ਕਲੀਨਰ ਨੂੰ ਪੁਲਿਸ ਹਿਰਾਸਤ ‘ਚ ਲੈ ਲਿਆ ਗਿਆ ਹੈ। ਉਨ੍ਹਾਂ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਹਾਦਸਾ ਲੰਘੀ ਦੁਪਹਿਰੇ 1।30 ਵਜੇ ਵਾਪਰਿਆ। ਜਿਸ ਟਰੱਕ ਨਾਲ ਗੱਡੀ ਦੀ ਟੱਕਰ ਹੋਈ ਹੈ, ਉਹ ਰਾਏਬਰੇਲੀ ਤੋਂ ਫ਼ਤਿਹਪੁਰ ਵੱਲ ਜਾ ਰਿਹਾ ਹੈ। ਪੀੜਤਾ ਅਤੇ ਹੋਰ ਲੋਕ ਗੱਡੀ ‘ਚ ਰਾਏਬਰੇਲੀ ਵੱਲ ਜਾ ਰਹੇ। ਉਨ੍ਹਾਂ ਕਿਹਾ ਕਿ ਇਸ ਹਾਦਸੇ ‘ਚ ਦੋ ਔਰਤਾਂ ਦੀ ਮੌਤ ਹੋਈ ਹੈ, ਜਦੋਂਕਿ ਦੋ ਲੋਕ ਜ਼ਖ਼ਮੀ ਹੋਏ ਹਨ। ਗੱਡੀ ਨਾਲ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ‘ਚ ਜਿਸ ਥਾਂ ਹਾਦਸਾ ਵਾਪਰਿਆ ਸੀ, ਫੋਰੈਂਸਿਕ ਟੀਮ ਉਸ ਥਾਂ ਪਹੁੰਚ ਗਈ ਹੈ।

Real Estate