ਉੱਤਰ ਪ੍ਰਦੇਸ਼ ‘ਚ ਇੱਕ ਸਾਬਕਾ ਫ਼ੌਜੀ ਕੈਪਟਨ ਨੂੰ ਅੱਧੀ ਦਰਜਨ ਚੋਰਾਂ ਨੇ ਕੁੱਟ-ਕੁੱਟ ਕੇ ਮਾਰਿਆ

730

ਉੱਤਰ ਪ੍ਰਦੇਸ਼ ‘ਚ ਲਗਭਗ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ 65 ਸਾਲਾਂ ਦੇ ਸੇਵਾ–ਮੁਕਤ (ਰਿਟਾਇਰਡ) ਫ਼ੌਜੀ ਕੈਪਟਨ ਨੂੰ ਸਿਰਫ਼ ਇਸ ਲਈ ਕੁੱਟ–ਕੁੱਟ ਕੇ ਮਾਰ ਦਿੱਤਾ ਕਿਉਂਕਿ ਉਨ੍ਹਾਂ ਆਪਣੇ ਘਰ ਦੇ ਬਾਹਰ ਪਏ ਸਟੀਲ ਦਾ ਕਬਾੜ ਚੋਰੀ ਕਰ ਰਹੇ ਵਿਅਕਤੀਆਂ ਨੂੰ ਰੋਕਿਆ ਸੀ। ਅਮੇਠੀ ਸ਼ਹਿਰ ’ਚ ਕੈਪਟਨ ਅਮਾਨਉੱਲ੍ਹਾ ਨੇ ਰਾਤੀਂ 2 ਕੁ ਵਜੇ ਵੇਖਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਪਿਆ ਕਬਾੜ ਕੁਝ ਵਿਅਕਤੀ ਚੁੱਕ ਰਹੇ ਸਨ। ਉਨ੍ਹਾਂ ਇਤਰਾਜ਼ ਕੀਤਾ ਤੇ ਰੌਲ਼ਾ ਪਾ ਕੇ ਹੋਰ ਪਿੰਡ–ਵਾਸੀਆਂ ਨੂੰ ਜਗਾਉਣਾ ਚਾਹਿਆ, ਤਾਂ ਹਮਲਾਵਰਾਂ ਨੇ ਉਨ੍ਹਾਂ ਦੋਵਾਂ ਨੂੰ ਬੰਨ੍ਹ ਕੇ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਣਾ–ਮਾਰਨਾ ਸ਼ੁਰੂ ਕਰ ਦਿੱਤਾ। ਅਮਾਨਉੱਲ੍ਹਾ ਦੇ ਸਿਰ ਉੱਤੇ ਲੱਗੀ ਸੱਟ ਘਾਤਕ ਸਿੱਧ ਹੋਈ। ਉਸ ਤੋਂ ਬਾਅਦ ਹਮਲਾਵਰ ਸਟੀਲ ਦਾ ਕਬਾੜ ਚੁੱਕ ਕੇ ਉੱਥੋਂ ਨੱਸ ਗਏ। ਅਮਾਨਉੱਲ੍ਹਾ ਦੀ ਪਤਨੀ ਦੀ ਜਾਨ ਬਚ ਗਈ ਹੈ।

Real Estate