ਉਨਾਵ ਰੇਪ ਕੇਸ ਪੀੜਤਾ ਦੇ ਹਾਦਸੇ ਦੇ ਮਾਮਲੇ ਵਿੱਚ ਭਾਜਪਾ ਵਿਧਾਇਕ ਵਿਰੁੱਧ ਮਾਮਲਾ ਦਰਜ

1292

ਉਨਾਵ ਬਲਾਤਕਾਰ ਪੀੜਤਾ ਦੀ ਕਾਰ ਹਾਦਸੇ ਦੇ ਮਾਮਲੇ ਵਿੱਚ ਅੱਜ ਉੱਤਰ ਪ੍ਰਦੇਸ਼ ਪੁਲਿਸ ਨੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਤੇ ਉਸ ਦੇ ਭਰਾ ਮਨੋਜ ਸਿੰਘ ਅਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਇਨ੍ਹਾਂ ਵਿਰੁਧ ਪੁਲਿਸ ਨੇ ਕਤਲ ਅਤੇ ਕਤਲ ਦਾ ਸਾਜਿਸ਼ ਤਹਿਤ ਇਨ੍ਹਾਂ ਵਿਰੁਧ ਮੁਕੱਦਮਾ ਦਰਜ ਕੀਤਾ ਹੈ।ਐਤਵਾਰ ਨੂੰ ਉਨਾਓ ਬਲਾਤਕਾਰ ਪੀੜਤਾ ਲੜਕੀ ਜਿਸ ਕਾਰ ਵਿੱਚ ਜਾ ਰਹੀ ਸੀ ਉਸ ਵਿੱਚ ਉਸ ਦੇ ਪਰਿਵਾਰ ਦੇ ਲੋਕ ਅਤੇ ਵਕੀਲ ਵੀ ਸਵਾਰ ਸਨ। ਕਾਰ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਦੋ ਲੋਕਾਂ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ ਪੀੜਤਾ ਅਤੇ ਉਸ ਦਾ ਵਕੀਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ, ਗੈਂਗਰੇਪ ਪੀੜਤਾ ਦੀ ਮਾਂ ਨੇ ਇਸ ਹਾਦਸੇ ਦੇ ਪਿੱਛੇ ਸਾਜਿਸ਼ ਦਾ ਦੋਸ਼ ਲਗਾਇਆ ਹੈ।

Real Estate