ਅਮਰੀਕੀ ਸੂਬੇ ਕੈਲੀਫ਼ੋਰਨੀਆ ਮੇਲੇ ’ਚ ਗੋਲ਼ੀਬਾਰੀ

2033

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਨਗਰ ਗਿਲਰੌਇ ਵਿਖੇ ਚੱਲ ਰਹੇ ਇੱਕ ਸਾਲਾਨਾ ਗਾਰਲਿਕ (ਲੱਸਣ) ਮੇਲੇ ’ਚ ਅਚਾਨਕ ਕਿਸੇ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਜਿਸ ਨਾਲ 11 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨੇ। ਅਮਰੀਕੀ ਸਮੇਂ ਅਨੁਸਾਰ ਵਿੱਚ ਇਹ ਹਾਦਸਾ ਐਤਵਾਰ ਸ਼ਾਮੀਂ ਵਾਪਰਿਆ।ਗਿਲਰੌਇ ਵਿਖੇ ਹਰ ਸਾਲ ਬਹੁਤ ਭਾਰੀ ਫ਼ੂਡ ਮੇਲਾ ਲੱਗਦਾ ਹੈ ਤੇ ਇਹ ਦੇਸ਼ ਦੇ ਵੱਡੇ ਫ਼ੈਸਟੀਵਲਜ਼ ਵਿੱਚੋ਼ ਇੱਕ ਹੈ। ਇਹ ਜਗ੍ਹਾ ਸੈਨ ਹੋਜ਼ੇ ਤੋਂ 48 ਕਿਲੋਮੀਟਰ ਦੂਰ ਹੈ।
ਮੌਕੇ ਤੇ ਮੌਜੂਦ ਲੋਕਾਂ ਅਨੁਸਾਰ 34–35 ਸਾਲਾਂ ਦੇ ਇੱਕ ਗੋਰੇ ਵਿਅਕਤੀ ਨੇ ਆਪਣੀ ਰਾਇਫ਼ਲ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਉਸ ਨੇ ਹਰ ਦਿਸ਼ਾ ਵੱਲ ਗੋਲ਼ੀਆਂ ਵਰ੍ਹਾਈਆਂ। ਹਮਲਾਵਰ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਨਹੀਂ ਚਲਾ ਰਿਹਾ ਸੀ।

Real Estate