ਨਵੇਂ ਚੇਅਰਮੈਨ ਦੇ ਸਵਾਗਤੀ ਸਮਾਰੋਹ ’ਚ ਚੋਰਾਂ ਨੇ ਉਡਾਇਆ ASI ਦਾ ਰਿਵਾਲਵਰ

1115

ਪਨਸਪ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਤੇਜਿੰਦਰ ਬਿੱਟੂ ਦੇ ਸਵਾਗਤ ਲਈ ਜਲੰਧਰ ਸਰਕਟ ਹਾਊਸ ਵਿਚ ਇਕੱਠੀ ਹੋਈ ਵੱਡੀ ਭੀੜ ਦੌਰਾਨ ਏਐਸਆਈ ਦਾ ਰਿਵਾਲਵਰ ਚੋਰੀ ਹੋ ਗਿਆ ਜਿਹੜਾ ਕਿ ਸ਼ਹਿਰ ਦੇ ਡਿਪਟੀ ਮੇਅਰ ਦੇ ਗੰਨਮੈਨ ਵਜੋਂ ਤਾਇਨਾਤ ਹੈ। ਇਸੇ ਦੌਰਾਨ ਜੇਬ ਕਤਰੇ ਇਕ ਕਾਂਗਰਸੀ ਦੀ ਜੇਬ ਵਿਚੋਂ ਇਕ ਲੱਖ ਦੀ ਨਕਦੀ ਲੈ ਕੇ ਤਿੱਤਰ ਹੋ ਗਏ। ਜਿਸ ਏਐਸਆਈ ਭੂਸ਼ਨ ਕੁਮਾਰ ਦਾ ਰਿਵਾਲਵਰ ਚੋਰੀ ਹੋਇਆ ਹੈ ਉਸ ਦੀ ਅਚਾਨਕ ਸਿਹਤ ਵਿਗੜ ਗਈ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਆਈਸੀਯੂ ’ਚ ਦਾਖ਼ਲ ਹੈ। ਡਿਪਟੀ ਮੇਅਰ ਨੇ ਸਰਕਟ ਹਾਊਸ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਦੇ ਗੰਨਮੈਨ ਦਾ ਰਿਵਾਲਵਰ ਚੋਰੀ ਹੋ ਗਿਆ ਹੈ। ਇਸ ਸਦਮੇ ਕਾਰਨ ਉਸ ਨੂੰ ਘਬਰਾਹਟ ਹੋ ਰਹੀ ਸੀ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਰਿਵਾਲਵਰ ਚੋਰੀ ਹੋਣ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Real Estate