ਕਰਨਾਟਕ ਦੇ ਸਿਆਸੀ ਨਾਟਕ ਵਿੱਚ ਨਵਾਂ ਮੋੜ

1162

ਕਰਨਾਟਕ ਦੇ ਸਿਆਸੀ ਨਾਟਕ ਵਿੱਚ ਨਵਾਂ ਮੋੜ ਆਇਆ ਹੈ। ਵਿਧਾਨ ਸਭਾ ਸਪੀਕਰ ਆਰ। ਰਮੇਸ਼ ਕੁਮਾਰ ਨੇ 14 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਜਿਸ ਤੋਂ ਬਾਅਦ ਕੁੱਲ ਅਯੋਗ ਵਿਧਾਇਕਾਂ ਦੀ ਗਿਣਤੀ 17 ਹੋ ਗਈ ਹੈ। ਸਪੀਕਰ ਦੇ ਇਸ ਫੈਸਲੇ ਮਗਰੋਂ ਇਹ ਵਿਧਾਇਕ 15ਵੀਂ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣ ਤਕ ਨਾ ਚੋਣ ਲੜ ਸਕਣਗੇ ਤੇ ਨਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਣਗੇ।ਸਪੀਕਰ ਵੱਲੋਂ ਅਯੋਗ ਕਰਾਰ ਦਿੱਤੇ ਵਿਧਾਇਕਾਂ ਵਿੱਚ 13 ਕਾਂਗਰਸ, ਤਿੰਨ ਜੇਡੀਐਸ ਤੇ ਇੱਕ ਆਜ਼ਾਦ ਵਿਧਾਇਕ ਸ਼ਾਮਲ ਹੈ। ਸੂਬਾ ਵਿੱਚ ਐਚ।ਡੀ। ਕੁਮਾਰਸਵਾਮੀ ਦੀ ਸਰਕਾਰ ਡਿੱਗਣ ਮਗਰੋਂ ਭਾਜਪਾ ਨੇਤਾ ਬੀਐਸ ਯੇਦਯੁਰੱਪਾ ਨੇ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਹੈ। ਹੁਣ ਉਨ੍ਹਾਂ ਨੂੰ ਸੋਮਵਾਰ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ।ਕਰਨਾਟਕ ਦੀ ਵਿਧਾਨਸਭਾ ਦੀਆਂ 224 ਸੀਟਾਂ ਹਨ ਤੇ 17 ਵਿਧਾਇਕਾਂ ਦੇ ਅਯੋਗ ਹੋਣ ਕਾਰਨ ਹੁਣ ਵਿਧਾਨ ਸਭਾ ਸੀਟਾਂ ਦੀ ਗਿਣਤੀ 207 ਰਹਿ ਗਈ ਹੈ। ਹੁਣ ਬਹੁਮਤ ਸਾਬਤ ਕਰਨ ਦਾ ਅੰਕੜਾ 104 ਹੋਵੇਗਾ। 23 ਜੁਲਾਈ ਨੂੰ ਕੁਮਾਰਸਵਾਮੀ ਨੇ ਬਹੁਮਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੇ ਪੱਖ ਵਿੱਚ 99 ਵੋਟਾਂ ਪਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਸਰਕਾਰ ਡਿੱਗ ਗਈ ਸੀ।

Real Estate