ਇੰਗਲੈਂਡ ’ਚ ਦੋ ਪੰਜਾਬੀਆਂ ਨੂੰ ਹੋਈ ਲੰਮੀ ਕੈਦ ਦੀ ਸਜ਼ਾ

1613

ਇੰਗਲੈਂਡ ਵਿੱਚ ਇੱਕ ਅਪਰਾਧਕ ਗਿਰੋਹ ਚਲਾਉਂਦੇ ਦੋ ਪੰਜਾਬੀਆਂ ਬਲਜਿੰਦਰ ਕੰਗ (31) ਅਤੇ ਸੁਖਜਿੰਦਰ ਪੂਨੀ (34) ਨੂੰ ਕਿੰਗਸਟਨ ਦੀ ਅਦਾਲਤ ਨੇ ਕ੍ਰਮਵਾਰ 18 ਤੇ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੇ ਗਿਰੋਹ ਵਿੱਚ 11 ਮੈਂਬਰ ਸਨ । ਸਭ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਜਨਵਰੀ 2018 ’ਚ ਹੋਈ ਸੀ। ਇਨ੍ਹਾਂ ਵਿਅਕਤੀਆਂ ਨੇ ਜਾਅਲੀ ਕੰਪਨੀਆਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰਾਹੀਂ ਇਕੱਠੇ ਹੋਏ ਧਨ ਦਾ ਗ਼ੈਰ–ਕਾਨੂੰਨੀ ਲੈਣ–ਦੇਣ ਕੀਤਾ ਤੇ ਉਹ ਧਨ ਦੁਬਈ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਂਦੇ ਰਹੇ।

Real Estate