ਇਕੱਲੇ ਰਾਜਪੁਰਾ ਇਲਾਕੇ ’ਚ ਹੀ ਸੜਕ ਹਾਦਸਿਆਂ ’ਚ ਇੱਕੋ ਦਿਨ ਅੱਠ ਮੌਤਾਂ ,26 ਜਖ਼ਮੀ

797

ਇਕੱਲੇ ਰਾਜਪੁਰਾ ਇਲਾਕੇ ’ਚ ਹੀ ਵਾਪਰੇ ਚਾਰ ਵੱਖ-ਵੱਖ ਸੜਕ ਹਾਦਸਿਆਂ ’ਚ ਇਕੋ ਪਰਿਵਾਰ ਦੇ ਤਿੰਨ ਜੀਆਂ ਤੇ ਇਕ ਹੋਰ ਪਰਿਵਾਰ ਵਿਚੋਂ ਮਾਂ-ਪੁੱਤ ਸਣੇ ਅੱਠ ਦੀ ਮੌਤ ਹੋ ਗਈ। ਇਨ੍ਹਾਂ ਹਾਦਸਿਆਂ ਵਿਚ 26 ਵਿਅਕਤੀ ਜ਼ਖ਼ਮੀ ਹੋ ਗਏ ਹਨ। ਸ਼ਨਿਚਰਵਾਰ ਸਵੇਰੇ ਹੀ ਇਕ ਐਂਬੂਲੈਂਸ ਭੀਖੀ (ਮਾਨਸਾ) ਵਾਸੀ ਮਰੀਜ਼ ਜਗਵੀਰ ਸਿੰਘ (17) ਨੂੰ ਲੈ ਕੇ ਜਦ ਪੀਜੀਆਈ (ਚੰਡੀਗੜ੍ਹ) ਜਾ ਰਹੀ ਸੀ ਤਾਂ ਰਾਜਪੁਰਾ-ਬਨੂੜ ਸੜਕ ’ਤੇ ਪਿੰਡ ਜਨਸੂਆ ਕੋਲ ਪਿੱਛਿਓਂ ਤੇਜ਼ ਰਫ਼ਤਾਰ ਟਰਾਲੇ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਜਗਵੀਰ ਸਿੰਘ, ਉਸ ਦੇ ਪਿਤਾ ਹਰਬੰਸ ਸਿੰਘ ਤੇ ਮਾਤਾ ਪਰਮਜੀਤ ਕੌਰ ਦੀ ਮੌਤ ਹੋ ਗਈ, ਜਦਕਿ ਐਂਬੂਲੈਂਸ ’ਚ ਸਵਾਰ ਪਰਿਵਾਰ ਦਾ ਚੌਥਾ ਜੀਅ ਜਗਸੀਰ ਸਿੰਘ ਤੇ ਐਂਬੂਲੈਂਸ ਡਰਾਈਵਰ ਤੇਜਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਦੂਜਾ ਹਾਦਸਾ ਰਾਜਪੁਰਾ-ਸਰਹਿੰਦ ਮਾਰਗ ’ਤੇ ਵਾਪਰਿਆ ਜਿਸ ਵਿਚ ਯੂਪੀ ਨਾਲ ਸਬੰਧਤ 24 ਮਜ਼ਦੂਰਾਂ ਨੂੰ ਲੈ ਕੇ ਹੁਸ਼ਿਆਰਪੁਰ ਜਾ ਰਹੀ ਟਰੈਕਟਰ-ਟਰਾਲੀ ਨੂੰ ਪਿੱਛਿਓਂ ਟਰਾਲੇ ਨੇ ਟੱਕਰ ਮਾਰ ਦਿੱਤੀ ਤੇ ਖ਼ਤਾਨਾਂ ਵਿਚ ਪਲਟ ਗਿਆ। ਇਸ ਹਾਦਸੇ ਵਿਚ ਟਰਾਲੀ ਸਵਾਰ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਕਰੀਬ ਦੋ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਤੀਜੇ ਹਾਦਸੇ ਵਿਚ ਬੇਅਬਾਦ ਨਵੇਂ ਬੱਸ ਅੱਡੇ ਨੇੜੇ ਨਲਾਸ ਰੋਡ ’ਤੇ ਗੁਰੂ ਨਾਨਕ ਨਗਰ ਵਾਸੀ ਗੁਰਜੰਟ ਸਿੰਘ (22) ਤੇ ਉਸ ਦੀ ਮਾਤਾ ਜਸਵੀਰ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਪੀਆਰਟੀਸੀ ਬੱਸ ਨਾਲ ਹੋ ਗਈ।

Real Estate