ਦੋ ਬੱਚਿਆਂ ਦੀ ਮੌਤ ਮਾਮਲੇ ‘ਚ ਆਸਾਰਾਮ ਤੇ ਨਾਰਾਇਣ ਸਾਈਂ ਨੂੰ ਮਿਲੀ ਕਲੀਨ ਚਿੱਟ

1192

ਦੋ ਬੱਚਿਆ ਦੀਪੇਸ਼ ਤੇ ਅਭਿਸ਼ੇਕ ਦੀ ਸ਼ੱਕੀ ਹਾਲਾਤ ‘ਚ ਮੌਤ ਮਾਮਲੇ ‘ਚ ਮੁਲਜ਼ਮ ਆਸਾਰਾਮ ਬਾਪੂ ਤੇ ਉਨ੍ਹਾਂ ਦੇ ਪੁੱਤਰ ਨਾਰਾਇਣ ਸਾਈਂ ਨੂੰ ਵੱਡੀ ਰਾਹਤ ਮਿਲੀ ਹੈ। ਵਿਧਾਨ ਸਭਾ ‘ਚ ਪੇਸ਼ ਜਸਟਿਸ ਤ੍ਰਿਵੇਦੀ ਕਮਿਸ਼ਨ ਦੀ ਰਿਪੋਰਟ ‘ਚ ਬੱਚਿਆਂ ਦੀ ਮੌਤ ਡੁੱਬਣ ਕਾਰਨ ਹੋਈ ਦੱਸੀ ਹੈ ਅਤੇ ਆਸਾਰਾਮ ਬਾਪੂ ਤੋਂ ਇਲਾਵਾ ਨਾਰਾਇਣ ਸਾਈਂ ਨੂੰ ਕਲੀਨ ਚਿੱਟ ਦਿੱਤੀ ਹੈ। ਹਾਲਾਂਕਿ, ਘਟਨਾ ਲਈ ਆਸਾਰਾਮ ਪ੍ਰਬੰਧਨ ਨੂੰ ਲਿਤਾੜ ਵੀ ਲਗਾਈ ਹੈ। ਜ਼ਿਕਰਯੋਗ ਹੈ ਕਿ ਆਸਾਰਾਮ ਦੇ ਆਸ਼ਰਮ ‘ਚ ਪੜ੍ਹਾਈ ਕਰ ਰਹੇ ਦੀਪੇਸ਼ ਤੇ ਅਭਿਸ਼ੇਕ ਵਾਘੇਲਾ 3 ਜੁਲਾਈ 2008 ਨੂੰ ਆਸ਼ਰਮ ਤੋਂ ਲਾਪਤਾ ਹੋ ਗਏ ਸਨ। ਇਸ ਦੇ ਦੋ ਦਿਨਾਂ ਬਾਅਦ ਅਤੇ 5 ਜੁਲਾਈ ਨੂੰ ਉਨ੍ਹਾਂ ਦੀਆਂ ਖੁਰਦ-ਬੁਰਦ ਕੀਤੀਆਂ ਲਾਸ਼ਾਂ ਸਾਬਰਮਤੀ ਨਦੀ ਕਿਨਾਰੇ ਪਈਆਂ ਮਿਲੀਆਂ ਸਨ। ਬੱਚਿਆਂ ਦੇ ਪਿਤਾ ਸ਼ਾਂਤੀ ਵਘੇਲਾ ਤੇ ਪ੍ਰਫੁੱਲ ਵਾਘੇਲਾ ਨੇ ਆਸਾਰਾਮ ਤੇ ਨਾਰਾਇਣ ਸਾਈਂ ‘ਤੇ ਆਸ਼ਰਮ ‘ਚ ਤਾਂਤਰਿਕ ਵਿਧੀ ਕਰਨ ਦਾ ਦੋਸ਼ ਲਗਾਉਂਦੇ ਹੋਏ ਬੱਚਿਆਂ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਸੀਆਈਡੀ ਕ੍ਰਾਈਮ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ। ਵਾਘੇਲਾ ਭਰਾਵਾਂ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਪਰ ਗੁਜਰਾਤ ਸਰਕਾਰ ਨੇ ਮੰਗ ਠੁਕਰਾ ਦਿੱਤੀ ਸੀ।

Real Estate