ਦਿੱਲੀ ਵਿੱਚ ਭੀੜ ਨੇ ਕੁੱਟ ਕੇ ਮਾਰਿਆ 16 ਸਾਲਾਂ ਮੁੰਡਾ : ਚੋਰੀ ਕਰਦਾ ਸੀ ਫੜਿਆ

974

ਦਿੱਲੀ ਵਿੱਚ ਇੱਕ 16 ਸਾਲਾ ਲੜਕੇ ਦਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਲੜਕੇ ਨੂੰ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚੋਂ ਇੱਕ ਘਰੋਂ ਚੋਰੀ ਕਰਦਿਆਂ ਫੜਨ ਮਗਰੋਂ ਭੀੜ ਨੇ ਇਹ ਕਾਰਾ ਕੀਤਾ। ਇੱਕ ਸੀਨੀਅਰ ਪੁਲਿਸ ਅਫ਼ਸਰ ਮੁਤਾਬਕ ਘਟਨਾ ਵੀਰਵਾਰ ਰਾਤ ਦੀ ਹੈ। ਲੜਕਾ ਇੱਕ ਘਰ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੜਕਾ ਉਸੇ ਇਲਾਕੇ ਨਾਲ ਸੰਬੰਧਿਤ ਸੀ। ਉਸ ਨੂੰ ਜ਼ਖਮੀ ਹਾਲਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਸਾਹ ਛੱਡ ਗਿਆ। ਇਸ ਮਾਮਲੇ ਵਿੱਚ ਘਰ ਦੇ ਮਾਲਕ ਤੇ ਪੰਜ ਹੋਰਾਂ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਥਾਣੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Real Estate