ਥਾਣੇ ‘ਚ ਲੇਡੀ ਪੁਲਿਸ ਮੁਲਾਜ਼ਮ ਨੂੰ ਥਾਣੇ ‘ਚ ਟਿੱਕ-ਟੌਕ ਵੀਡੀਓ ਬਣਾਉਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।ਮਾਮਲਾ ਗੁਜਰਾਤ ਦਾ ਹੈ ਤੇ ਮੁਅੱਤਲ ਕੀਤੀ ਗਈ ਲੇਡੀ ਪੁਲਿਸ ਮੁਲਾਜ਼ਮ ਦਾ ਪਹਿਚਾਣ ਅਲਪਿਤਾ ਚੌਧਰੀ ਵਜੋਂ ਹੋਈ ਹੈ। ਅਲਪਿਤਾ ਗੁਜਰਾਤ ਦੇ ਜ਼ਿਲ੍ਹਾ ਮਹਿਸਾਣਾ ਦੇ ਲੰਗਨਾਜ ਪੁਲਿਸ ਸਟੇਸ਼ਨ ‘ਚ ਤਾਇਨਾਤ ਸੀ ਅਤੇ ਉਸ ਦਾ ਥਾਣੇ ਵਿੱਚ ਡਾਂਸ ਕਰਦੀ ਦਾ ਵੀਡੀਓ ਕਲਿੱਪ ਫੇਸਬੁੱਕ, ਵ੍ਹੱਟਸਐਪ, ਟਵਿੱਟਰ ਸਭ ਥਾਂ ਵਾਇਰਲ ਹੋ ਗਿਆ ਸੀ। ਬਾਅਦ ਵਿੱਚ ਅਲਪਿਤਾ ਵੱਲੋਂ ਆਪਣੇ ਇਸ ਵੀਡੀਓ ਨੂੰ ਆਪਣੇ ਅਕਾਊਂਟ ਤੋਂ ਹਟਾ ਦਿੱਤਾ ਗਿਆ ਸੀ।
Real Estate