23 ਸਾਲਾਂ ਬਾਅਦ ਕੀਤਾ ਬਰੀ, ਕਬਰਾਂ ‘ਚ ਹੀ ਹੋ ਸਕਿਆ ਮਾਤਾ ਪਿਤਾ ਨਾਲ ਮੇਲ

1400

ਮੁਹੰਮਦ ਅਲੀ ਭੱਟ ਨੂੰ 23 ਸਾਲਾਂ ਬਾਅਦ ਰਿਹਾਅ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਉਸ ਦੇ ਮਾਤਾ ਤੇ ਪਿਤਾ ਦੋਵਾਂ ਦਾ ਦੇਹਾਂਤ ਹੋ ਚੁੱਕਾ ਹੈ। ਇਸ ਲਈ ਹੁਣ ਉਸ ਦਾ ਸੁਆਗਤ ਕਰਨ ਲਈ ਵੀ ਕੋਈ ਨਹੀਂ ਸੀ। ਉਹ ਦਿੱਲੀ ਤੇ ਰਾਜਸਥਾਨ ਦੀਆਂ ਜੇਲ੍ਹਾਂ ਵਿੱਚ ਰਿਹਾ ਹੈ। ਭੱਟ ਨੂੰ ਉਸ ਦੇ ਦੋ ਹੋਰ ਦੋਸਤਾਂ ਨੂੰ ਬੰਬ ਧਮਾਕਿਆਂ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਸਾਰਿਆਂ ਨੂੰ ਹੁਣ ਅਦਾਲਤਾਂ ਨੇ ਬਰੀ ਕਰ ਦਿੱਤਾ ਹੈ ਤੇ ਉਹ 23 ਸਾਲਾਂ ਮਗਰੋਂ ਰਿਹਾਅ ਹੋ ਕੇ ਆਏ ਹਨ। ਤਿੰਨ ਨੌਜਵਾਨਾਂ ਮੁਹੰਮਦ ਅਲੀ ਭੱਟ, ਲਤੀਫ਼ ਅਹਿਮਦ ਵਜ਼ਾ ਤੇ ਮਿਰਜ਼ਾ ਨਿਸਾਰ ਹੁਸੈਨ ਨੂੰ 1996 ’ਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਉੱਤੇ ਸ਼ੱਕ ਸੀ ਕਿ ਉਨ੍ਹਾਂ ਸ੍ਰੀਨਗਰ ਦੇ ਲਾਜਪਤ ਨਗਰ ਇਲਾਕੇ ਵਿੱਚ ਬੰਬ ਧਮਾਕਾ ਕੀਤਾ ਸੀ। ਤਦ ਇਨ੍ਹਾਂ ਤਿੰਨਾਂ ਦੀ ਉਮਰ ਆਪਣੇ 20ਵਿਆਂ ’ਚ ਹੁੰਦੀ ਸੀ। ਰਾਜਸਥਾਨ ਪੁਲਿਸ ਨੇ ਇਨ੍ਹਾਂ ਉੱਤੇ ਦੌਸਾ ਵਿਖੇ ਇੱਕ ਬੱਸ ਵਿੰਚ ਬੰਬ ਧਮਾਕਾ ਕਰਨ ਦਾ ਕੇਸ ਦਾਇਰ ਕਰ ਦਿੱਤਾ ਸੀ। ਲਾਜਪਤ ਨਗਰ ਦੇ ਬੰਬ ਧਮਾਕੇ ਵਾਲੇ ਮਾਮਲੇ ’ਚੋਂ ਤਾਂ ਉਹ ਪਹਿਲਾਂ ਹੀ ਬਰੀ ਹੋ ਗਏ ਸਨ ਪਰ ਰਾਜਸਥਾਨ ਵਾਲੇ ਮਾਮਲੇ ’ਚ ਉਹ ਹੁਣ ਬਰੀ ਹੋਏ ਹਨ।
ਰਿਹਾਅ ਹੋਣ ਮਗਰੋਂ ਭੱਟ ਆਪਣੇ ਮਾਤਾ ਪਿਤਾ ਦੀਆਂ ਕਬਰਾਂ ਤੇ ਗਿਆ ਤੇ ਉਨ੍ਹਾਂ ਦੀਆ ਕਬਰਾਂ ਉੱਪਰ ਪੈ ਕੇ ਰੋਣ ਲੱਗਾ ।

Real Estate