ਲੈਫਟੀਨੈਂਟ ਕਰਨਲ ਮਹਿੰਦਰ ਧੋਨੀ ਕਸ਼ਮੀਰ ਵਿੱਚ ਪੈਟਰੌਲਿੰਗ ਅਤੇ ਗਾਰਡ ਡਿਊਟੀ ਕਰਨਗੇ

1303

ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੈਸਟਇੰਡੀਜ਼ ਦੌਰੇ ਉਪਰ ਟੀਮ ਦੇ ਨਾਲ ਨਹੀਂ ਜਾ ਰਹੇ । ਉਹਨਾਂ ਦੋ ਮਹੀਨਿਆਂ ਦੀ ਛੁੱਟੀ ਲਈ ਹੈ। ਇਸ ਦੌਰਾਨ ਉਹ ਫੌਜ ਨੂੰ ਆਪਣੀਆਂ ਸੇਵਾਵਾਂ ਦੇਣਗੇ। ਧੋਨੀ , ਪੈਰਾਸੂਟ ਰੈਜੀਮੈਂਟ ਦੀ 106 ਪੈਰਾ ਟੇਰਿਟੋਰਿਅਲ ਆਰਮੀ ਬਟਾਲੀਅਨ ਦਾ ਹਿੱਸਾ ਹਨ। ਉਹ 31 ਜੁਲਾਈ ਤੋਂ 15 ਅਗਸਤ ਤੱਕ ਯੂਨਿਟ ਦੇ ਕਸ਼ਮੀਰ ‘ਚ ਟਰੇਨਿੰਗ ਕਰਨਗੇ। ਇਹ ਯੂਨਿਟ ਵਿਕਟਰ ਫੋਰਸ ਦਾ ਹਿੱਸਾ ਹੈ । ਧੋਨੀ ਇੱਥੇ ਪੈਟਰੋਲਿੰਗ , ਗਾਰਡ ਅਤੇ ਪੋਸਟ ਦੀ ਡਿਊਟੀ ਸੰਭਾਲਣਗੇ। ਉਹ ਫੌਜੀ ਜਵਾਨਾਂ ਦੇ ਨਾਲ ਹੀ ਰਹਿਣਗੇ।
ਧੋਨੀ ਨੂੰ ਇੰਡੀਅਨ ਟੇਰਿਟੋਰੀਅਲ ਆਰਮੀ ਨੇ 2011 ਵਿੱਚ ਲੈਫਟੀਨੈੱਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਸੀ । ਧੋਨੀ ਨੇ ਬੀਸੀਸੀਆਈ ਨੂੰ ਕਿਹਾ ਕਿ ਉਹ ਟੀਮ ਇੰਡੀਆ ਦੇ ਵੈਸਟਇੰਡੀਜ ਦੌਰੇ ਦੇ ਲਈ ਉਪਲਬੱਧ ਨਹੀਂ ਰਹਿਣਗੇ। ਮੰਨਿਆ ਜਾ ਰਿਹਾ ਸੀ ਕਿ ਵਰਲਡ ਕੱਪ 2019 ਤੋਂ ਬਾਅਦ ਧੋਨੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ ਅਤੇ ਉਹਨਾਂ ਦੇ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਕਾਫੀ ਸਮੇਂ ਅਟਕਲਾਂ ਚੱਲ ਰਹੀਆਂ ਹਨ।
ਧੋਨੀ ਨੇ ਭਾਰਤ ਲਈ 350 ਵਨਡੇ, 90 ਟੈਸਟ , 98 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ। ਉਹਨਾਂ ਨੇ 10,773 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸਦੀ ਔਸਤ 50 ਤੋਂ ਜਿ਼ਆਦਾ ਰਹੀ । ਟੈਸਟ ਮੈਚਾਂ ਵਿੱਚ ਉਸਨੇ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ ਹਨ।

Real Estate