ਰਾਜੀਵ ਗਾਂਧੀ ਹੱਤਿਆ ਕਾਂਡ ‘ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਆਈ ਜੇਲ੍ਹ ਤੋਂ ਬਾਹਰ

4184

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਨੂੰ ਬੇਟੀ ਦੇ ਵਿਆਹ ਲਈ ਇੱਕ ਮਹੀਨੇ ਦੀ ਪੈਰੋਲ ‘ਤੇ ਵੈੱਲੋਰ ਦੀ ਕੇਂਦਰੀ ਜੇਲ੍ਹ ਤੋਂ ਬਾਹਰ ਆ ਗਈ।ਮਦਰਾਸ ਹਾਈਕੋਰਟ ਨੇ ਇਸ ਮਹੀਨੇ ਨਲਿਨੀ ਦੀ 30 ਦਿਨਾਂ ਦੀ ਪਰੋਲ ਨੂੰ ਮਨਜੂਰੀ ਦਿੱਤੀ ਸੀ। ਨਲਿਨੀ ਨੇ ਅਪਣੀ ਬੇਟੀ ਦਾ ਵਿਆਹ ਕਰਨ ਲਈ ਹਾਈਕੋਰਟ ਤੋਂ 6 ਮਹੀਨੇ ਦੀ ਪਰੋਲ ਮੰਗਣ ਵਾਲੀ ਪਟੀਸ਼ਨ ਦਰਜ ਕੀਤੀ ਸੀ ,ਜਿਸ ਤੋਂ ਬਾਅਦ 5 ਜੁਲਾਈ ਨੂੰ ਹਾਈਕੋਰਟ ਨੇ ਉਸ ਦੀ ਪਟੀਸ਼ਨ ਦੇ ਪ੍ਰਤੀਕਿਰਿਆ ਦਿਖਾਉਂਦੇ ਹੋਏ ਉਸ ਨੂੰ ਇਕ ਮਹੀਨੇ ਦਾ ਪਰੋਲ ਹੀ ਦਿੱਤਾ ਹੈ।
ਅਪਣੀ ਛੁੱਟੀ ਦੌਰਾਨ ਨਲਿਨੀ ਨੂੰ ਕਿਸੇ ਵੀ ਨੇਤਾ ਅਤੇ ਮੀਡੀਆ ਨਾਲ ਗੱਲ ਕਰਨ ਦੀ ਮਨਾਹੀ ਹੋਵੇਗੀ। ਇਸ ਤੋਂ ਪਹਿਲਾਂ ਵੀ ਨਲਿਨੀ ਨੂੰ ਪਿਛਲੇ ਸਾਲ ਵੀ ਇਕ ਦਿਨ ਲਈ ਪਰੋਲ ‘ਤੇ ਰਿਹਾਅ ਕੀਤਾ ਗਿਆ ਸੀ। ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।ਨਲਿਨੀ ਪਿਛਲੇ 27 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ।

Real Estate