ਮਿਸਰ: ਸਮੁੰਦਰ ਵਿੱਚੋਂ ਮਿਲਿਆ 1200 ਸਾਲ ਪੁਰਾਣਾ ਮੰਦਰ

2687

ਜੀਪਟ ਅਤੇ ਯੂਰੋਪ ਦੇ ਪੁਰਾਤਵਵ ਖੋਜੀਆਂ ਨੇ ਇਜੀਪਟ ਦੇ ਹੇਰਾਕਿਲਓਨ ਸ਼ਹਿਰ ਵਿੱਚੋਂ 1200 ਸਾਲ ਪੁਰਾਣੇ ਮੰਦਰ ਨੂੰ ਭਾਲਿਆ ਹੈ । ਉਹਨਾ ਦਾ ਦਾਅਵਾ ਹੈ ਕਿ ਲਗਭਗ 1000 ਸਾਲ ਪਹਿਲਾਂ ਮੰਦਰ ਦੇ ਨਾਕ ਬੇਵੀ ਵੀ ਡੁੱਬੀ ਸੀ । ਜਿਸ ਵਿੱਚ ਤਾਂਬੇ ਦੇ ਸਿੱਕਿਆਂ ਤੋਂ ਗਹਿਣੇ ਵੀ ਹੋਣਗੇ , ਜਿੰਨ੍ਹਾਂ ਵਿੱਚੋਂ ਕੁਝ ਹੁਣ ਮਿਲੇ ਹਨ।
ਪਾਣੀ ਵਿੱਚ ਮਿਲੇ ਪਿਲਰ ਸ਼ਹਿਰ ਦੇ ਮੁੱਖ ਮੰਦਰ ਦੇ ਹਨ ਜਿਹਨੂੰ ਸਕੈਨਿੰਗ ਡਿਵਾਈਸ ਦੀ ਸਹਾਇਤਾ ਨਾਲ ਭਾਲਿਆ ਗਿਆ ।
ਖੋਜੀਆਂ ਮੁਤਾਬਿਕ , ਮੰਦਰ ਉਤਰੀ ਹਿੱਸੇ ਵਿੱਚੋ ਮਿਲਿਆ ਜਿਸਨੂੰ ਮਿਸਰ ਦਾ ਅਟਲਾਂਟਿਸ ਕਿਹਾ ਜਾਂਦਾ ਹੈ । ਪਾਣੀ ਦੀ ਗਹਿਰਾਈ ਵਿੱਚੋਂ ਗ੍ਰੀਕ ਮੰਦਰ ਮਿਲਿਆ ਜੋ ਕਾਫੀ ਹੱਦ ਤੱਕ ਖਿਲਰਿਆ ਪਿਆ ਹੈ। ਮੰਦਰ ਥੰਮਾਂ ਤੋਂ ਇਨਾ ਮਿੱਟੀ ਦੇ ਬਰਤਨ ਵੀ ਮਿਲੇ ਹਨ । ਜੋ ਤੀਜੀ ਅਤੇ ਚੌਥੀ ਸ਼ਤਾਬਦੀ ਦੇ ਹਨ। ੁਡੁੱਬੀ ਹੋਈ ਕਿਸ਼ਤੀ ਵਿੱਚੋਂ ਮਿਲੇ ਤਾਂਬੇ ਦੇ ਸਿੱਕੇ ਰਾਜਾ ਕਲਾਈਡਿਅਸ ਟਾਲਮੀ ਦੂਜੇ ਦੇ ਕਾਰਜਕਾਲ ਦੇ ਹਨ। ਕਈ ਇਮਾਰਤਾਂ ਵੀ ਮਿਲੀਆਂ ਹਨ ਜੋ ਕਾਫੀ ਦੂਰ ਤੱਕ ਫੈਲੀਆਂ ਹੋਈਆਂ ਹਨ ।
ਇਸਦੀ ਖੋਜ ਕਰਨ ਵਾਲੀ ਟੀਮ ਨੂੰ ਪਾਣੀ ਦੇ ਤਲ ‘ਤੇ ਕਈ ਪ੍ਰਾਚੀਨ ਸਿ਼ੱਪ ਵੀ ਮਿਲੇ ਹਨ। ਇਹਨਾਂ ਵਿੱਚੋਂ ਕਰਾਕਰੀ , ਸਿੱਕਿਆ ਅਤੇ ਗਹਿਣਿਆਂ ਨਾਲ ਭਰਿਆ ਬਰਤਨ ਮਿਲਿਆ , ਜੋ ਚੌਥੀ ਸ਼ਤਾਬਦੀ ਦਾ ਹੈ।
ਖੋਜੀ ਟੀਮ ਅਨੁਸਾਰ, ਹੇਰਾਕਿਲਓਨ ਨੂੰ ਸਾਰੇ ਮੰਦਿਰਾਂ ਦਾ ਸ਼ਹਿਰ ਕਿਹਾ ਜਾਂਦਾ ਸੀ । ਸੁਨਾਮੀ ਦੇ ਕਾਰਨ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ । ਇਸ ਨੂੰ ਵਪਾਰ ਦਾ ਅਹਿਮ ਕੇਂਦਰ ਵੀ ਮੰਨਿਆ ਜਾਂਦਾ ਸੀ । ਹੁਣ ਇਸਨੂੰ ਅਬੂ-ਕਿਰ ਖਾੜੀ ਦੇ ਨਾਂਮ ਨਾਲ ਜਾਣਿਆ ਜਾਂਦਾ ਹੈ।
12 ਸਾਲ ਪਹਿਲਾਂ ਵੀ ਆਰਕਲਿਓਜਿਸਟ ਡਾ: ਫਰੈਂਕ ਗੋਡਿਓ ਨੇ ਇਜੀਪਟ ਦੇ ਤੱਟੀ ਇਲਾਕੇ ਵਿੱਚ ਫਰੈਂਚ ਸਾਜੋਸਮਾਨ ਮਿਲਿਆ ਸੀ ਜੋ 18ਵੀਂ ਸ਼ਤਾਬਦੀ ਦਾ ਸੀ । ਡਾ: ਫਰੈਂਕ ਗੋਡਿਓ ਨੇ ਮੁਤਾਬਿਕ , ਕਰੀਬ 4 ਸਾਲ ਦੀ ਮੁਸ਼ੱਕਤ ਤੋਂ ਅਜਿਹਾ ਕਰਨਾ ਸੰਭਵ ਹੋ ਸਕਿਆ ਸੀ । ਇਸ ਸ਼ਹਿਰ ਦੇ ਕਿੰਨੇ ਹਿੱਸੇ ‘ਚ ਲੋਕ ਰਹਿੰਦੇ ਸਨ ਕੇਵਲ ਇਸਦਾ ਨਕਸ਼ਾ ਤਿਆਰ ਕਰਨ ਲਈ 1 ਸਾਲ ਤੋਂ ਜਿ਼ਆਦਾ ਸਮਾਂ ਲੱਗਿਆ । ਮੰਨਿਆ ਜਾਂਦਾ ਕਿ ਸ਼ਹਿਰ ਜਦ ਵਸਾਇਆ ਗਿਆ ਸੀ ਉਦੋਂ ਪਾਣੀ ਦਾ ਪੱਧਰ ਬਹੁਤ ਵੱਧ ਰਿਹਾ ਸੀ ।

Real Estate