ਪੰਜਾਬ ਸਰਕਾਰ ਨੇ ਕਾਰਗਿਲ ਜੰਗ ਦੇ ਨਾਇਕ ਤੇ ਵੀਰ ਚੱਕਰ ਨਾਲ ਸਨਮਾਨਿਤ ਕਾਂਸਟੇਬਲ ਨੂੰ ਬਣਾਇਆ ASI

3834

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਨਾਇਕ ਤੇ ਵੀਰ ਚੱਕਰ ਅਵਾਰਡ ਨਾਲ ਸਨਮਾਨਿਤ ਸਤਪਾਲ ਸਿੰਘ ਨੂੰ ਤਰੱਕੀ ਦਿੰਦੇ ਹੋਏ ਸੀਨੀਅਰ ਕਾਂਸਟੇਬਲ ਤੋਂ ਏ।.ਐਸ.ਆਈ. ਬਣਾ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਟਵੀਟ ਕਰਕੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਦੇ ਹੱਕਦਾਰ ਹਨ ਅਤੇ ਜਿਨ੍ਹਾਂ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਉਨ੍ਹਾਂ ਦੀ 2010 ਵਿਚ ਭਰਤੀ ਦੌਰਾਨ ਬਣਦਾ ਹੱਕ ਨਹੀਂ ਦਿੱਤਾ। ਫ਼ੌਜ ਤੋਂ ਸੇਵਾਮੁਕਤੀ ਹੋ ਕੇ ਸਤਪਾਲ ਸਿੰਘ ਸਾਲ 2010 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ। ਆਮ ਤੌਰ ‘ਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਨੂੰ ਏਐਸਆਈ ਰੈਂਕ ਤਕ ਤਰੱਕੀ ਕਰਨ ਲਈ 15 ਕੁ ਸਾਲ ਦਾ ਸਮਾਂ ਲੱਗਦਾ ਹੈ। ਸਤਪਾਲ ਸਿੰਘ ਨੂੰ ਨੌਂ ਸਾਲਾਂ ਦੀ ਨੌਕਰੀ ਬਦਲੇ ਇੱਕ ਦਰਜਾ ਵਧਾ ਕੇ ਸਹਾਇਕ ਸਬ ਇੰਸਪੈਕਟਰ ਦਾ ਦਰਜਾ ਐਲਾਨ ਕੀਤਾ ਗਿਆ ਹੈ। ਸਤਪਾਲ ਸਿੰਘ ਦਾ ਜਨਮ ਸੰਨ 1973 ਦਾ ਹੋਣ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।

Real Estate