ਆਜਮ ਖਾਨ ਨੇ ਸੰਸਦ ਵਿੱਚ ਵਿਵਾਦਿਤ ਬਿਆਨ ਦੇ ਕੇ ਪਾਇਆ ਪੰਗਾ

1043

ਸਮਾਜਵਾਦੀ ਪਾਰਟੀ ਦੇ ਆਗੂ ਆਜਮ ਖਾਨ ਵੱਲੋਂ ਕੱਲ੍ਹ ਸੰਸਦ ਵਿਚ ਦਿੱਤੇ ਬਿਆਨ ਨੂੰ ਲੈ ਕੇ ਅੱਜ ਸੰਸਦ ਵਿਚ ਹੰਗਾਮਾ ਹੋਇਆ।ਆਜਮ ਦੇ ਬਿਆਨ ਉਤੇ ਭਾਜਪਾ ਐਮਪੀ ਰਮਾ ਦੇਵੀ ਨੇ ਕਿਹਾ ਕਿ ਆਜਮ ਖਾਂ ਨੇ ਕਦੇ ਵੀ ਔਰਤਾਂ ਦਾ ਸਨਮਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਆਜਮ ਨੇ ਜਯਾ ਪ੍ਰਦਾ  ਬਾਰੇ ਕੀ ਬੋਲਿਆ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ (ਆਜਮ ਖਾਨ) ਨੂੰ ਲੋਕ ਸਭਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਮੈਂ ਸਪੀਕਰ ਤੋਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰੂੰਗੀ। ਆਜਮ ਖਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਸਮਾਜਵਾਦੀ ਪਾਰਟੀ ਦੇ ਰਾਮਪੁਰ ਤੋਂ ਐਮਪੀ ਆਜਮ ਖਾਨ ਨੇ ਵੀਰਵਾਰ ਸਦਨ ਵਿਚ ਅਗਵਾਈ ਕਰ ਰਹੀ ਭਾਜਪਾ ਦੀ ਐਮਪੀ ਰਮਾ ਦੇਵੀ ਨੂੰ ਲੈ ਕੇ ਸਦਨ ਵਿਚ ਅਪਮਾਨਜਨਕ ਟਿੱਪਣੀ ਕੀਤੀ ਸੀ। ਲੋਕ ਸਭਾ ਵਿਚ ਤਿੰਨ ਤਲਾਕ ਉਤੇ ਚਰਚਾ ਦੌਰਾਨ ਆਜਮ ਖਾਨ ਦੀ ਇਸ ਟਿੱਪਣੀ ਬਾਅਦ ਸਦਨ ਵਿਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਸੀ।
ਲੋਕ ਸਭਾ ਵਿਚ ਮੈਂਬਰਾਂ ਦੀ ਇਸ ਮੰਗ ਅਤੇ ਹੰਗਾਮੇ ਦੇ ਚਲਦਿਆਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਹਿਲਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਇਸ ਮੁੱਦੇ ਉਤੇ ਮੀਟਿੰਗ ਬੁਲਾਉਣਗੇ ਅਤੇ ਉਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ। ਵੀਰਵਾਰ ਨੂੰ ਚਰਚਾ ਦੌਰਾਨ, ਐਮ ਪੀ ਆਜ਼ਮ ਖਾਨ ਨੇ ਭਾਜਪਾ ਐਮਪੀ ਰਮਾ ਦੇਵੀ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ। ਸ਼ਿਵਰ (ਬਿਹਾਰ) ਤੋਂ ਮੌਜੂਦਾ ਸੰਸਦ ਮੈਂਬਰ ਰਮਾ ਦੇਵੀ, ਸਪੀਕਰ ਦੀ ਕੁਰਸੀ ਤੇ ਬੈਠੇ ਸਨ। ਆਜ਼ਮ ਨੇ ਕਿਹਾ ਸੀ “ਤੁਸੀਂ ਮੈਨੂੰ ਇੰਨੇ ਚੰਗੇ ਲਗਦੇ ਹੋ ਕਿ ਮੇਰਾ ਮਨ ਕਰਦਾ ਹੈ ਤੁਹਾਡੀਆਂ ਅੱਖਾਂ ਵਿੱਚ ਵੇਖੀ ਜਾਵਾਂ।”

Real Estate