ਸਿੱਧੂ ਕਰ ਰਹੇ ਹਨ ਕਿਹੜੀ ਤਿਆਰੀ ?

1370

ਕੈਬਨਿਟ ਚੋਂ ਅਸਤੀਫ਼ੇ ਮਗਰੋਂ ਨਵਜੋਤ ਸਿੰਘ ਸਿੱਧੂ ਮੁੜ ਆਪਣੇ ਅੰਦਾਜ ‘ਚ ਆ ਰਹੇ ਹਨ। ਸਿੱਧੂ ਨੇ ਅੰਮ੍ਰਿਤਸਰ ‘ਚ ਮੋਰਚਾ ਸੰਭਾਲਿਆ ਹੈ। ਪੰਜਾਬ ਵਜ਼ਾਰਤ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੀ ਰਿਹਾਇਸ਼ ਤੇ ਕਾਂਗਰਸੀ ਕੌਂਸਲਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਹਨ। ਖ਼ਬਰਾਂ ਅਨੁਸਾਰ ਸਿੱਧੂ ਤਿੰਨ ਦਿਨ ਕੌਂਸਲਰਾਂ ਨਾਲ ਮੀਟਿੰਗਾਂ ਕਰਨਗੇ ਅਤੇ ਚੌਥੇ ਦਿਨ ਆਪਣੇ ਹਲਕੇ ਦੇ ਲੋਕਾਂ ਨਾਲ ਰੂਬਰੂ ਹੋਣਗੇ। ਜਲਦ ਮੀਡਿਆ ਦੇ ਸਾਹਮਣੇ ਵੀ ਆਉਣਗੇ। ਸਿੱਧੂ ਦੇ ਹਲਕੇ ਅੰਦਰ ਆਉਂਦੇ ਕੁਝ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਸਿੱਧੂ ਦੇ ਅਸਤੀਫਾ ਦੇਣ ਪਿੱਛੋਂ ਉਹ ਨਿਰਾਸ਼ ਜਰੂਰ ਸਨ ਪਰ ਸਿੱਧੂ ਦੇ ਮੁਲਾਕਾਤ ਕਰਨ ਨਾਲ ਨਵੀਂ ਜਾਨ ਸਾਡੇ ਵੀ ਆ ਗਈ ਹੈ। ਸਿੱਧੂ ਹਮਾਇਤੀਆਂ ਦਾ ਕਹਿਣਾ ਹੈ ਕਿ ਸਿੱਧੂ ਬਹੁਤ ਜਲਦ ਕਈ ਵੱਡੇ ਖੁਲਾਸੇ ਕਰਨਗੇ।

Real Estate