ਪਾਣੀਆਂ ਦੀ ਲੁੱਟ ਦੀ ਟਾਈਮ ਲਾਈਨ

1776

ਹਮੀਰ ਸਿੰਘ

Punjab
Farmers of Punjab

* 1947 ਵਿੱਚ ਭਾਰਤ-ਪਾਕਿਸਤਾਨ ਵੰਡ ਕਾਰਨ ਪਾਣੀਆਂ ਦਾ ਮੁੱਦਾ ਕੌਮਾਂਤਰੀ ਬਣਿਆ
* ਵਿਸ਼ਵ ਬੈਂਕ ਨੇ ਪਾਣੀਆਂ ਦੀ ਵੰਡ ਦੀ ਤਜਵੀਜ਼ ਪੇਸ਼ ਕੀਤੀ
* 26 ਜਨਵਰੀ 1955 ਗੁਲ਼ਜ਼ਾਰੀ ਲਾਲ ਨੰਦਾ ਦੀ ਪ੍ਰਧਾਨਗੀ ਵਾਲੀ ਮੀਟਿੰਗ ਵਿੱਚ ਭਾਰਤੀ ਪੰਜਾਬ ਦੇ ਪਾਣੀਆਂ ਦੀ ਗੈਰ-ਕਾਨੂੰਨੀ ਵੰਡ ਹੋਈ
* ਰਾਵੀ-ਬਿਆਸ ਦਾ ਕੁੱਲ ਪਾਣੀ 158.5 ਲੱਖ ਏਕੜ ਫੁੱਟ
* ਪੰਜਾਬ ਦਾ ਹਿੱਸਾ 72 ਲੱਖ ਏਕੜ ਫੁੱਟ (ਪੈੱਪਸੂ ਦੇ 1.3 ਲੱਖ ਏਕੜ ਫੁੱਟ ਸਮੇਤ)
* ਰਾਜਸਥਾਨ 80 ਲੱਖ ਏਕੜ ਫੁੱਟ, ਜੰਮੂ-ਕਸ਼ਮੀਰ-6.5 ਲੱਖ ਏਕੜ ਫੁੱਟ
* ਸਿੰਧ ਜਲ ਸੰਧੀ 1960 ਅਨੁਸਾਰ ਸਤਲੁਜ-ਬਿਆਸ ਅਤੇ ਰਾਵੀ ਦਰਿਆ ਭਾਰਤ ਨੂੰ ਮਿਲੇ
* ਪੰਜਾਬ ਪੁਨਰਗਠਨ ਕਾਨੂੰਨ 1966 ਤਹਿਤ ਹਰਿਆਣਾ ਨਵੰਬਰ ਮਹੀਨੇ ਅਲੱਗ ਸੂਬਾ ਬਣਿਆ
* ਪੁਨਰਗਠਨ ਕਾਨੂੰਨ ਦੀ ਧਾਰਾ 78 ਤਿਹਤ ਭਾਖੜਾ-ਬਿਆਸ ਪ੍ਰਾਜੈਕਟਾਂ ਦੀ ਬਿਜਲੀ ਅਤੇ ਪਾਣੀ ਵੰਡ
* 24 ਮਾਰਚ 1976 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਾਂਧੀ ਵੱਲੋਂ ਪਾਣੀਆਂ ਦੀ ਵੰਡ
* ਪੰਜਾਬ ਦੇ ਹਿੱਸੇ-35 ਲੱਖ ਏਕੜ ਫੁੱਟ
* ਹਰਿਆਣਾ ਦੇ ਹਿੱਸੇ 35 ਲੱਖ ਏਕੜ ਫੁੱਟ
* ਦਿੱਲੀ ਦੇ ਹਿੱਸੇ 2 ਲੱਖ ਏਕੜ ਫੁੱਟ
* ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਐੱਸਵਾਈਐਲ ਦੀ ਤਜਵੀਜ਼
* 18 ਨਵੰਬਰ 1976 ਨੂੰ ਪੰਜਾਬ ਸਰਕਾਰ ਨੇ ਹਰਿਆਣਾ ਤੋਂ 1 ਕਰੋੜ ਰੁਪਏ ਵਸੂਲੇ (ਕਾਂਗਰਸ ਸਰਕਾਰ)
* 14 ਜਨਵਰੀ 1977 ਨੂੰ ਪੰਜਾਬੀ ਸਰਕਾਰ ਨੇ ਨਹਿਰ ਬਣਾਉਣ ਦੀ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ
* 31 ਮਾਰਚ 1979 ਨੂੰ ਹਰਿਆਣਾ ਤੋਂ ਇੱਕ ਕਰੋੜ ਰੁਪਏ ਹੋਰ ਵਸੂਲੇ, ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਜਾਰੀ ਰੱਖੀ (ਅਕਾਲੀ ਸਰਕਾਰ)
* 30 ਅਪਰੈਲ 1979, ਹਰਿਆਣਾ ਨੇ 1976 ਦਾ ਐਵਾਰਡ ਲਾਗੂ ਕਰਵਾਉਣ ਲਈ ਸੁਪਰੀਮ ਕੋਰਟ ਕੋਲ ਅਪੀਲ ਪਾਈ
* 11 ਜੁਲਾਈ 1979 ਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਨਰਗਠਨ ਕਾਨੂੰਨ ਦੀ ਧਾਰਾ 78 ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ
* 31 ਦਸੰਬਰ 1981 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਜੂਦਗੀ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਸਮਝੌਤਾ, ਸੁਪਰੀਮ ਕੋਰਟ ’ਚੋਂ ਪਟੀਸ਼ਨਾਂ ਵਾਪਸ ਲੈਣ ਦਾ ਫ਼ੈਸਲਾ
* ਸਮਝੌਤੇ ਅਨੁਸਾਰ ਕੁੱਲ ਪਾਣੀ 171.7 ਲੱਖ ਏਕੜ ਫੁੱਟ
* ਪੰਜਾਬ- 42.2 ਲੱਖ ਏਕੜ ਫੁੱਟ,
* ਹਰਿਆਣਾ- 35 ਲੱਖ ਏਕੜ ਫੁੱਟ
* ਰਾਜਸਥਾਨ- 86 ਲੱਖ ਏਕੜ ਫੁੱਟ
* ਜੰਮੂ-ਕਸ਼ਮੀਰ- 6.5 ਲੱਖ ਏਕੜ ਫੁੱਟ
* ਦਿੱਲੀ- 2 ਲੱਖ ਏਕੜ ਫੁੱਟ
* 8 ਅਪਰੈਲ 1982 ਨੂੰ ਕਪੂਰੀ ਵਿਖੇ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਐੱਸਵਾਈਐੱਲ ਦਾ ਨੀਂਹ ਪੱਥਰ
* ਅਕਾਲੀ ਦਲ ਅਤੇ ਸੀਪੀਐੱਮ ਨੇ ਮੋਰਚਾ ਲਗਾਉਣ ਦਾ ਕੀਤਾ ਐਲਾਨ
* ਮੋਰਚਾ ਧਰਮ ਯੁੱਧ ਵਿੱਚ ਤਬਦੀਲ ਕੀਤਾ
* ਜੂਨ 1984, ਸਾਕਾ ਨੀਲਾ ਤਾਰਾ
* ਅਕਤੂਬਰ 1984 ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ, ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖ ਕਤਲੇਆਮ
* 24 ਜੁਲਾਈ 1985 ਰਾਜੀਵ-ਲੌਂਗੋਵਾਲ ਸਮਝੌਤਾ
* ਜੁਲਾਈ 1990 ਵਿਚ ਖਾੜਕੂਆਂ ਵੱਲੋਂ ਇਕ ਚੀਫ਼ ਇੰਜਨੀਅਰ ਤੇ ਇਕ ਨਿਗਰਾਨ ਇੰਜਨੀਅਰ ਦਾ ਕਤਲ ਕਰਨ ਤੋਂ ਬਾਅਦ ਨਹਿਰ ਦੀ ਖੁਦਾਈ ਦਾ ਕੰਮ ਬੰਦ
* ਸਮਝੌਤੇ ਅਨੁਸਾਰ ਪਹਿਲੀ ਜੁਲਾਈ 85 ਤੱਕ ਮਿਲਣ ਵਾਲਾ ਪਾਣੀ ਰਾਜਾਂ ਨੂੰ ਮਿਲਦਾ ਰਹੇਗਾ, ਵਾਧੂ ਪਾਣੀ ਦੀ ਵੰਡ ਲਈ ਜਸਟਿਸ ਬਾਲਾ ਕ੍ਰਿਸ਼ਨ ਇਰਾਦੀ ਦੀ ਪ੍ਰਧਾਨਗੀ ਵਿੱਚ ਕਮਿਸ਼ਨ ਦਾ ਗਠਨ
* 20 ਅਗਸਤ 1985 ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ
* ਸੁਪਰੀਮ ਕੋਰਟ ਦਾ ਫ਼ੈਸਲਾ 2004 ਤੱਕ ਨਹਿਰ ਮੁਕੰਮਲ ਕਰਨ ਦਾ ਹੁਕਮ
* 12 ਜੁਲਾਈ 2004 ਪੰਜਾਬ ਵਿਧਾਨ ਸਭਾ ਵੱਲੋਂ ਜਲ ਸਮਝੌਤੇ ਰੱਦ ਕਰਨ ਦਾ ਕਾਨੂੰਨ ਪਾਸ
* ਕੇਂਦਰ ਨੇ ਕਾਨੂੰਨ ਰਾਸਟਰਪਤੀ ਦੀ ਸਲਾਹ ਲਈ ਭੇਜਿਆ
* ਸੁਪਰੀਮ ਕੋਰਟ ਵੱਲੋਂ 12 ਸਾਲ ਬਾਅਦ 2016 ਵਿੱਚ ਸਲਾਹ ਦੇਣ ਲਈ ਸੁਣਵਾਈ ਸ਼ੁਰੂ
* ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਦੇਣ ਦਾ ਐਲਾਨ
* 14 ਮਾਰਚ 2016 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਜ਼ਮੀਨ ਵਾਪਸ ਕਰਨ ਵਾਲਾ ਬਿਲ ਸਰਬਸੰਮਤੀ ਨਾਲ ਪਾਸ
* 15 ਮਾਰਚ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਸਰਬਦਲੀ ਵਿਧਾਇਕਾਂ ਦਾ ਡੈਲੀਗੇਸ਼ਨ
* ਕਿਸਾਨਾਂ ਨੂੰ ਜ਼ਮੀਨ ਦਾ ਕਾਬਜ਼ ਦਵਾਉਣਾ ਸ਼ੁਰੂ
* 17 ਮਾਰਚ ਹਰਿਆਣਾ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਵੱਲੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਦਾ ਹੁਕਮ
* 18 ਮਾਰਚ ਵਿਧਾਨ ਸਭਾ ਵੱਲੋਂ ਇੱਕ ਹੋਰ ਮਤਾ ਪਾਸ ਕਰ ਕੇ ਪਾਣੀ ਲਈ ਹਰ ਕੁਰਬਾਨੀ ਕਰਨ ਦਾ ਮੁੱਖ ਮੰਤਰੀ ਨੇ ਦੁਹਰਾਇਆ ਇਰਾਦਾ
* ਹਰਿਆਣਾ ਨੂੰ ਭਿਜਵਾਇਆ ਜ਼ਮੀਨ ਐਕੁਆਇਰ ਕਰਨ ਲਈ ਦਿੱਤਾ ਪੈਸਾ

Real Estate