ਜੱਗੀ ਜੌਹਲ ਹਥਿਆਰ ਰੱਖਣ ਦੇ ਮਾਮਲੇ ‘ਚ 4 ਸਾਥੀਆਂ ਸਮੇਤ ਬਰੀ

ਫਰੀਦਕੋਟ ਦੀ ਅਦਾਲਤ ਨੇ  ਇੰਗਲੈਂਡ ਨਿਵਸੀ ਜਗਤਾਰ ਸਿੰਘ (ਜੱਗੀ ਜੌਹਲ) ਨੂੰ ਆਰਮਜ ਐਕਟ ਅਤੇ ਯੂਏਪੀ ਐਕਸ ਤਹਿਤ ਚੱਲਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ ।
ਉਸ ਖਿਲਾਫ਼ ਥਾਣਾ ਬਾਜਾਖਾਨਾ ਵਿੱਚ ਸਾਲ 2017 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ।
ਅਦਾਲਤ ਨੇ ਇਸ ਮਾਮਲੇ ‘ਚ  ਜੱਗੀ ਜੌਹਲ ਅਤੇ ਉਸਦੇ 4 ਸਾਥੀਆਂ  ਗੁਰਪ੍ਰੀਤ ਸਿੰਘ ਪ੍ਰੀਤ , ਤਲਜੀਤ ਸਿੰਘ ਜਿੰਮੀ , ਜਗਜੀਤ ਸਿੰਘ ਜੰਮੂ  ਅਤੇ ਤਰਲੋਕ ਸਿੰਘ ਲਾਡੀ ਨੂੰ ਵੀ ਬਰੀ ਕੀਤਾ ਹੈ।
ਜਗਤਾਰ ਸਿੰਘ ਜੌਹਲ ‘ਤੇ ਹੋਰ ਮਾਮਲੇ
ਜੱਗੀ ਜੌਹਲ ‘ਤੇ 7 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 6 ਮਾਮਲੇ ਕਤਲ ਦੇ ਹਨ।
1   ਪੰਜਾਬ ਵਿੱਚ ਹੋਏ ਹਿੰਦੂ ਲੀਡਰਾਂ ਦੇ ਕਤਲਾਂ ਸਬੰਧੀ ਪਹਿਲਾ ਕੇਸ ਮੋਗਾ ਦੇ ਬਾਘਾ ਪੁਰਾਣਾ ‘ਚ ਚੱਲ ਰਿਹਾ ਹੈ।
2    ਲੁਧਿਆਣਾ ‘ਚ ਜੁਲਾਈ ਮਹੀਨੇ ‘ਚ ਇੱਕ ਪਾਦਰੀ ਦਾ ਕਤਲ ਹੋਇਆ ਸੀ। ਇਸੇ ਮਾਮਲੇ ‘ਚ ਜਗਤਾਰ ਖ਼ਿਲਾਫ਼ ਲੁਧਿਆਣਾ ‘ਚ ਕੇਸ ਦਰਜ ਹੈ।
3    ਲੁਧਿਆਣਾ ਵਿੱਚ ਹੀ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਨੇਤਾ ਨਰੇਸ਼ ਕੁਮਾਰ ‘ਤੇ ਹਮਲੇ ਸਬੰਧੀ ਜੌਹਲ ‘ਤੇ ਕੇਸ ਦਰਜ ਹੈ। ਉਨ੍ਹਾਂ ‘ਤੇ ਗੋਲੀ ਚੱਲੀ ਸੀ, ਹਾਲਾਂਕਿ ਇਸ ਹਮਲੇ ‘ਚ ਨਰੇਸ਼ ਕੁਮਾਰ ਬੱਚ ਗਏ ਸਨ।
4    ਅਪ੍ਰੈਲ 2016 ‘ਚ ਖੰਨਾ ਵਿੱਚ ਸ਼ਿਵ ਸੇਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਸਬੰਧੀ ਖੰਨਾ ਪੁਲਿਸ ਵੱਲੋ ਤਾਜ਼ਾ ਕੇਸ ਜੌਹਲ ‘ਤੇ ਦਰਜ ਹੋਇਆ ਹੈ।
4 ਨਵੰਬਰ 2017 ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਜੌਹਲ ਦੀ ਗ੍ਰਿਫ਼ਤਾਰੀ ਉਸ ਦੇ ਵਿਆਹ ਤੋਂ ਕਰੀਬ 15 ਦਿਨਾਂ ਬਾਅਦ ਹੋਈ ਸੀ। ਜੌਹਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਕਈ ਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ।

Real Estate