ਕੈਨੇਡਾ ‘ਚ ਸਕੂਲੀ ਬੱਸਾਂ ਹੋਈਆਂ ਹਾਦਸੇ ਦਾ ਸਿ਼ਕਾਰ

2572

ਕੈਨੇਡਾ ਦੇ ਸ਼ਹਿਰ ਸੇਂਟ ਯੂਸਟਚੇ ‘ਚ ਤਿੰਨ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ‘ਚ ਘੱਟੋ-ਘੱਟ 69 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਵਧੇਰੇ ਸਕੂਲੀ ਬੱਚੇ ਸ਼ਾਮਲ ਹਨ। ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਦੋ ਸਕੂਲੀ ਬੱਸਾਂ ਅੱਗੇ ਜਾ ਰਿਹਾ ਇੱਕ ਵਾਹਨ ਅਚਾਨਕ ਰੁਕ ਗਿਆ, ਜਿਸ ਕਾਰਨ ਤਿੰਨੋਂ ਵਾਹਨ ਆਪਸ ‘ਚ ਟਕਰਾਅ ਗਏ। ਟੱਕਰ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ਵੇਲੇ ਦੋਹਾਂ ਬੱਸਾਂ ‘ਚ 12 ਸਾਲ ਦੀ ਉਮਰ ਦੇ 50 ਤੋਂ ਵਧੇਰੇ ਬੱਚੇ ਸਵਾਰ ਸਨ, ਜਿਹੜੇ ਕਿ ਸਮਰ ਕੈਂਪ ‘ਚ ਜਾ ਰਹੇ ਹਨ ।ਰਾਹਤ ਦੀ ਖਬਰ ਇਹ ਹੈ ਕਿ ਇਸ ਹਾਦਸੇ ‘ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

Real Estate