ਸਰੀ ਸ਼ਹਿਰ ਅਤੇ ਕੌਮ ਦਾ ਮਾਣ ਵਧਾਉਣ ਵਾਲੀ ਧੀ

1883

ਗੁਰਪ੍ਰੀਤ ਸਿੰਘ ਸਹੋਤਾ
ਸਰੀ ਦੀ ਭਾਰ-ਤੋਲਕ ਜੀਨਤ ਬਿਲਨ (ਸਪੁੱਤਰੀ ਪਹਿਲਵਾਨ ਹਰਜੀਤ ਰਾਏਪੁਰ ਡੱਬਾ) ਨੇ ਹੁਣੇ ਹੋਈਆਂ ਸਮੋਆ ਪੈਸੇਫਿਕ ਖੇਡਾਂ ‘ਚ ਸੀਨੀਅਰ ਅਤੇ ਜੂਨੀਅਰ ਮੁਕਾਬਲਿਆਂ ‘ਚ ਕਾਂਸੀ ਦੇ ਤਗਮੇ ਜਿੱਤੇ ਹਨ। ਪਰਿਵਾਰ ਹੀ ਨਹੀਂ ਸਮੁੱਚੇ ਸ਼ਹਿਰ ਅਤੇ ਕੌਮ ਦਾ ਮਾਣ ਹੈ ਇਹ ਬੱਚੀ। ਦੱਸਣਯੋਗ ਹੈ ਕਿ ਸਮੋਆ ਇੱਕ ਆਜ਼ਾਦ ਮੁਲਕ ਹੈ, ਜੋ ਕਿ ਫਿਜੀ ਕੋਲ ਸਥਿਤ ਇੱਕ ਟਾਪੂ ਹੈ, ਜਿਸਦੀ ਆਬਾਦੀ ਤਕਰੀਬਨ 1 ਲੱਖ 95 ਹਜ਼ਾਰ ਅਤੇ ਕੁੱਲ ਰਕਬਾ 2842 ਵਰਗ ਕਿਲੋਮੀਟਰ ਹੈ। ਜਾਣੀਕਿ 50 ਕੁ ਕਿਲੋਮੀਟਰ ਇੱਕ ਪਾਸੇ ਨੂੰ ਤੇ 57 ਕੁ ਕਿਲੋਮੀਟਰ ਇੱਕ ਪਾਸੇ ਨੂੰ ਹੈ। ਲਗਭਗ 35 ਸਾਲ ਪਹਿਲਾਂ ਹੋਂਦ ‘ਚ ਆਏ ਇਸ ਮੁਲਕ ਦੀ ਆਪਣੀ ਸੱਭਿਅਤਾ ਤੇ ਬੋਲੀ ਹੈ। ਲਾਗੇ ਕੋਈ ਹੋਰ ਮੁਲਕ ਨਹੀਂ ਪਰ ਦੇਖੋ ਕਿ ਨਾਮਵਰ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ।ਆਪਣੀ ਆਜ਼ਾਦ ਹੋਂਦ ਸਦਕਾ। ਜੀਨਤ ਬਿਲਨ, ਪਰਿਵਾਰ ਅਤੇ ਕੋਚ ਸਾਹਿਬਾਨ ਨੂੰ ਬਹੁਤ ਬਹੁਤ ਮੁਕਾਰਕਾਂ।

Real Estate